ਹੁਸ਼ਿਆਰਪੁਰ: ਪਾਣੀ 'ਚੋਂ ਮਿਲੀ ਤੈਰਦੀ ਹੋਈ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਹੁਸ਼ਿਆਰਪੁਰ ਦੇ ਭੰਗੀ ਚੋਅ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਝਾੜੀਆਂ ਨਾਲ ਪਾਣੀ 'ਚੋਂ ਗਲੀ-ਸੜੀ ਹਾਲਤ 'ਚ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੂੰ ਦੇਖ ਤੁਰੰਤ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਬਰਾਮਦ ਕੀਤੀ ਗਈ ਲਾਸ਼ ਦੀ ਪਛਾਣ ਮਨਦੀਪ ਸਿੰਘ ਬੰਟੀ ਵਾਸੀ ਇਸਲਾਮਾਬਾਦ ਦੇ ਤੌਰ 'ਤੇ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ 30 ਸਾਲਾ ਮਨਦੀਪ ਪੇਸ਼ੇ ਤੋਂ ਫੋਲਡਿੰਗ ਖਾਟ ਬਣਾਉਂਦਾ ਸੀ ਅਤੇ 20 ਅਗਸਤ ਤੋਂ ਉਹ ਲਾਪਤਾ ਚੱਲ ਰਿਹਾ ਸੀ।

ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।




Share on Google Plus

About Ravi

0 comments:

Post a Comment