ਰੋਡਵੇਜ਼ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਰੋਡਵੇਜ਼ ਰੂਪਨਗਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਮੰਗਲਵਾਰ ਸਥਾਨਕ ਬੱਸ ਅੱਡੇ 12 ਤੋਂ 2 ਵਜੇ ਤੱਕ ਬੰਦ ਕਰਕੇ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ 'ਤੇ ਸਮੂਹ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਅਤੇ ਮੁਲਾਜ਼ਮਾਂ ਦੀਆਂ ਕਾਫੀ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ।



ਇਸ ਮੌਕੇ ਗੁਰਦਿਆਲ ਸਿੰਘ, ਬਲਦੇਵ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਹ ਹਨ ਮੰਗਾਂ


1. ਪੰਜਾਬ ਰੋਡਵੇਜ 'ਚ ਆਊਟ ਸੋਰਸ ਭਰਤੀ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ
2. ਕਰਜਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ 'ਚ ਸਟਾਫ ਸਮੇਤ ਤੁਰੰਤ ਸ਼ਾਮਲ ਕੀਤਾ ਜਾਵੇ, ਬਜਟ ਰੱਖ ਕੇ ਪੰਜਾਬ ਰੋਡਵੇਜ਼ 'ਚ ਨਵੀਆਂ ਬੱਸਾਂ ਪਾਈਆਂ ਜਾਣ
3. ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਤੁਰੰਤ ਲਾਗੂ ਹੋਵੇ
4. ਤਜਰਬਾ ਸਮਾਂ ਘਟਾ ਕੇ ਦੋ ਸਾਲ ਕੀਤਾ ਜਾਵੇ
5. ਰੋਡ ਸੇਫਟੀ ਬਿੱਲ ਰੱਦ ਹੋਵੇ
6. ਪਨਬੱਸ ਦੇ ਨਾਂ ਤਬਦੀਲ ਕੀਤੀ ਪੰਜਾਬ ਰੋਡਵੇਜ਼ ਦੀ ਜਾਇਦਾਦ ਮੁੜ ਪੰਜਾਬ ਰੋਡਵੇਜ ਦੇ ਨਾਂ ਕੀਤੀ ਜਾਵੇ
7. ਪੰਜਾਬ ਰੋਡਵੇਜ਼/ਪਨਬੱਸ ਕਾਮਿਆਂ ਨੂੰ ਬੱਸਾਂ 'ਚ ਫਰੀ ਸਫਰ ਸਹੂਲਤ ਦਿੱਤੀ ਜਾਵੇ
8. ਸਾਰੀਆਂ ਕੈਟਾਗਰੀਆਂ ਦੀਆਂ ਬਣਦੀਆਂ ਪ੍ਰਮੋਸ਼ਨਾਂ ਕੀਤੀ ਜਾਣ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਜੇਕਰ ਉਕਤ ਮੰਗਾਂ ਪ੍ਰਤੀ ਸਾਰਥਕ ਨੀਤੀ ਨਾ ਬਣਾਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਜਿਸ ਦੇ ਤਹਿਤ 11 ਸਤੰਬਰ ਨੂੰ ਪੰਜਾਬ ਭਰ ਦੇ ਸਾਰੇ ਡੀਪੂਆਂ ਤੇ ਗੇਟ ਰੈਲੀਆਂ ਜਦਕਿ 13 ਸਤੰਬਰ ਨੂੰ ਜਲੰਧਰ 'ਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
Share on Google Plus

About Ravi

0 comments:

Post a Comment