ਕੁੜੀ ਲਈ ਲਾੜਾ ਨਾ ਲੱਭਣ 'ਤੇ ਮੈਟਰੀਮੋਨੀਅਲ ਕੰਪਨੀ ਨੂੰ ਜ਼ੁਰਮਾਨਾ

ਚੰਡੀਗੜ੍ਹ : ਆਨਲਾਈਨ ਰਿਸ਼ਤੇ ਕਰਾਉਣ ਵਾਲੀ ਕੰਪਨੀ ਨੂੰ ਕੰਜ਼ਿਊਮਰ ਫੋਰਮ ਨੇ ਆਪਣੀ ਤਰ੍ਹਾਂ ਦੇ ਵੱਖਰੇ ਮਾਮਲੇ 'ਚ ਦੋਸ਼ੀ ਪਾਉਂਦੇ ਹੋਏ 65 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ। ਅਸਲ 'ਚ ਇਕ ਲੜਕੀ ਨੇ ਮੈਟਰੀਮੋਨੀਅਲ ਕੰਪਨੀ ਨਾਲ ਜੀਵਨਸਾਥੀ ਚੁਣਨ ਲਈ ਐਗਰੀਮੈਂਟ ਕੀਤਾ ਸੀ। ਇਸ ਲਈ ਕੰਪਨੀ ਨੂੰ ਰਜਿਸਟ੍ਰੇਸ਼ਨ ਫੀਸ ਵੀ ਦਿੱਤੀ ਸੀ ਪਰ ਕੰਪਨੀ ਨੇ ਸੇਵਾ 'ਚ ਕੋਤਾਹੀ ਵਰਤਦੇ ਹੋਏ ਐਗਰੀਮੈਂਟ 'ਚ ਦਰਸਾਈ ਲੜਕੀ ਦੀ ਇੱਛਾ ਦੇ ਉਲਟ ਜੀਵਨ ਸਾਥੀ ਬਾਰੇ ਦੱਸਿਆ। ਇਸ 'ਤੇ ਲੜਕੀ ਨੇ ਕੰਪਨੀ ਦੇ ਖਿਲਾਫ ਕੰਜ਼ਿਊਮਰ ਕੋਰਟ 'ਚ ਸ਼ਿਕਾਇਤ ਦਿੱਤੀ ਸੀ।

ਦੋਹਾਂ ਪੱਖਾਂ ਨੂੰ ਸੁਣਨ ਅਤੇ ਸਬੂਤਾਂ ਦੇ ਆਧਾਰ 'ਤੇ ਕੰਜ਼ਿਊਮਰ ਫੋਰਮ ਨੇ ਫੈਸਲਾ ਸੁਣਾਉਂਦੇ ਹੋਏ ਕੰਪਨੀ ਨੂੰ ਸ਼ਿਕਾਇਤ ਕਰਤਾ ਵਲੋਂ ਦਿੱਤੀ ਗਈ ਫੀਸ 'ਚੋਂ 10 ਫੀਸਦੀ ਕੱਟ ਕੇ ਬਾਕੀ 52,704 ਰੁਪਏ ਦੀ ਰਕਮ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਫੋਰਮ ਨੇ ਕੰਪਨੀ 'ਤੇ ਸੇਵਾ 'ਚ ਕੋਤਾਹੀ ਵਰਤਣ ਅਤੇ ਪਰੇਸ਼ਾਨੀ ਲਈ 7 ਹਜ਼ਾਰ ਰੁਪਏ ਹਰਜ਼ਾਨਾ ਅਤੇ 5 ਹਜ਼ਾਰ ਰੁਪਏ ਮੁਕੱਦਮਾ ਫੀਸ ਦੇਣ ਲਈ ਕਿਹਾ ਹੈ। ਫੋਰਮ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜੇਕਰ ਨਿਰਦੇਸ਼ ਦੇ 30 ਦਿਨਾਂ ਅੰਦਰ ਕੰਪਨੀ ਪੈਸੇ ਨਹੀਂ ਦਿੰਦੀ ਤਾਂ ਰਕਮ 'ਤੇ 12 ਫੀਸਦੀ ਸਲਾਨਾ ਵਿਆਜ ਵੀ ਦੇਣਾ ਪਵੇਗਾ। 
Share on Google Plus

About Ravi

0 comments:

Post a Comment