ਆਨਲਾਈਨ ਮੰਗਵਾਇਆ ਆਈਫੋਨ, ਪੁਰਾਣਾ ਨਿਕਲਿਆ ਤੇ ਠੋਕਿਆ ਜੁਰਮਾਨਾ

ਜਲੰਧਰ— ਆਈਫੋਨ 5ਐੱਸ-32 ਜੀ. ਬੀ. ਗੋਲਡ ਵੇਅਰੀਐਂਟ ਦੀ ਡਿਲਿਵਰੀ 'ਚ ਧੋਖਾਧੜੀ ਹੋਣ ਦੇ ਕੇਸ 'ਚ ਕੰਜ਼ਿਊਮਰ ਫੋਰਮ ਨੇ ਐਪਲ ਕੰਪਨੀ ਨੂੰ ਜੁਰਮਾਨਾ ਲਗਾਇਆ ਹੈ। ਕੰਜ਼ਿਊਮਰ ਕੁੰਦਨ ਸਿੰਘ ਨੇ ਡੇਢ ਸਾਲ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ eBay ਤੋਂ 21,100 ਰੁਪਏ 'ਚ ਐਪਲ ਦਾ ਆਈਫੋਨ 5 ਐੱਸ. 32 ਜੀ. ਬੀ. ਗੋਲਡ ਵੇਅਰੀਐਂਟ ਖਰੀਦਿਆ ਸੀ। ਡਿਲਿਵਰੀ ਦੇ ਕੁਝ ਦਿਨ ਬਾਅਦ ਹੀ ਫੋਨ 'ਚ ਖਰਾਬੀ ਆਉਣ ਲੱਗੀ। ਕੁੰਦਨ ਲਾਲ ਨੇ ਐਪਲ ਦੇ ਸਰਵਿਸ ਸੈਂਟਰ ਦਿਖਾਇਆ ਤਾਂ ਪਤਾ ਲੱਗਾ ਕਿ ਮੋਬਾਇਲ ਦੋ ਸਾਲ ਪੁਰਾਣਾ ਹੈ ਅਤੇ ਇਸ ਦੀ ਪਹਿਲਾਂ ਵੀ ਰਿਪੇਅਰ ਹੋ ਚੁੱਕੀ ਹੈ। ਕੁੰਦਨ ਨੇ ਦੱਸਿਆ ਕਿ ਉਨ੍ਹਾਂ ਨੇ ਨਵਾਂ ਸੈੱਟ ਮੰਗਵਾਇਆ ਸੀ ਪਰ ਪੁਰਾਣਾ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ। ਅਡਵੋਕੇਟ ਅਰਵਿੰਦਰ ਸ਼ਾਰਦਾ ਨੇ ਐਪਲ ਇੰਡੀਆ ਪ੍ਰਾਈਵੇਟ ਲਿਮਟਿਡ ਸਮੇਤ ਕੁੱਲ ਚਾਰ ਕੰਪਨੀਆਂ ਖਿਲਾਫ ਕੰਜ਼ਿਊਮਰ ਕੇਸ ਦਾਇਰ ਕੀਤਾ।

ਮਹੀਨੇ 'ਚ ਪੈਸੇ ਨਾ ਦੇਣ 'ਤੇ ਲੱਗੇਗਾ 12 ਫੀਸਦੀ ਬਿਆਜ
ਕੰਜ਼ਿਊਮਰ ਫੋਰਮ 'ਚ ਆਪਣਾ ਪੱਖ ਰੱਖਦੇ ਹੋਏ ਐਪਲ ਕੰਪਨੀ ਨੇ ਕਿਹਾ ਕਿ ਇਹ ਨਕਲੀ ਸੈੱਟ ਹੈ। ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਐਡਵੋਕੇਟ ਸ਼ਾਰਦਾ ਨੇ ਕਿਹਾ ਕਿ ਕਰੀਬ ਇਕ ਸਾਲ ਤੋਂ ਸ਼ਿਕਾਇਤ ਪੈਂਡਿੰਗ ਹੈ। eBay ਕੰਪਨੀ ਐਪਲ ਦਾ ਮਿਸਯੂਜ਼ ਕਰ ਰਹੀ ਹੈ ਅਤੇ ਐਪਲ ਨੇ ਈ. ਬੇਅ ਖਿਲਾਫ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ। ਇਸ ਤੋਂ ਬਾਅਦ ਕੋਰਟ ਨੇ ਐਪਲ ਨੂੰ 21,100 ਰੁਪਏ ਰਿਫੰਡ ਕਰਨ, ਪਰੇਸ਼ਾਨੀ ਝੱਲਣ 'ਤੇ 10 ਹਜ਼ਾਰ ਰੁਪਏ ਅਤੇ ਵੱਖ ਤੋਂ ਦੇਣ ਅਤੇ 5 ਹਜ਼ਾਰ ਰੁਪਏ ਲਿਟੀਗੇਸ਼ਨ ਚਾਰਜ ਦੇਣ ਦਾ ਫੈਸਲਾ ਸੁਣਾਇਆ। ਜੇਕਰ ਕੰਪਨੀ ਵੱਲੋਂ ਕੁੰਦਨ ਸਿੰਘ ਨੂੰ ਇਕ ਮਹੀਨੇ ਦੇ ਅੰਦਰ ਪੈਸੇ ਨਹੀਂ ਦਿੱਤੇ ਗਏ ਤਾਂ ਸ਼ਿਕਾਇਤ ਕਰਤਾ 12 ਫੀਸਦੀ ਜੁਰਮਾਨੇ ਦੇ ਨਾਲ ਪੈਸੇ ਲੈਣ ਦਾ ਹੱਕਦਾਰ ਹੋਵੇਗਾ।
Share on Google Plus

About Ravi

0 comments:

Post a Comment