ਪੁਲਸ ਨੇ 24 ਘੰਟਿਆਂ 'ਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) : ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਬੁੱਧਵਾਰ ਥਾਣਾ ਸਦਰ ਦੇ ਕਾਨਫੰਰਸ ਹਾਲ 'ਚ ਕੀਤੀ ਗਈ ਪ੍ਰੈੱਸ ਕਾਨਫੰਰਸ ਦੌਰਾਨ ਰਣਬੀਰ ਸਿੰਘ ਕਪਤਾਨ ਪੁਲਸ (ਡੀ) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੱਲ ਸਵੇਰੇ ਸਚਦੇਵਾ ਹਸਪਤਾਲ ਦੇ ਸਾਹਮਣੇ ਜਲਾਲਾਬਾਦ ਰੋਡ 'ਤੇ ਇਕ ਲਾਸ਼ ਮਿਲੀ ਸੀ, ਜਿਸਦਾ ਕਤਲ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ, ਜਿਸ ਦੀ ਸ਼ਨਾਖਤ ਕਰਨ 'ਤੇ ਪਤਾ ਲੱਗਾ ਕਿ ਇਹ ਲਾਸ਼ ਗੁਰਮੇਲ ਸਿੰਘ ਉਰਫ਼ ਕਬੂਤਰ ਪੁੱਤਰ ਸ਼ਾਮ ਲਾਲ ਵਾਸੀ ਇਤਬਾਰ ਸਿੰਘ ਬਸਤੀ ਮੋੜ ਵਾਲਾ ਪੁਲ ਸ੍ਰੀ ਮੁਕਤਸਰ ਸਾਹਿਬ ਦੀ ਹੈ। ਜਿਸ ਸੰਬੰਧੀ ਮੁਕੱਦਮਾ ਨੰਬਰ 173 ਮਿਤੀ 2 ਅਕਤੂਬਰ 2018 ਅਧੀਨ ਧਾਰਾ 302 ਥਾਣਾ ਸਿਟੀ ਮੁਕਤਸਰ ਵਿਖੇ ਦਰਜ ਕੀਤਾ ਗਿਆ ਸੀ।

ਇਸ ਸਬੰਧੀ ਫਰਾਂਸਿਕ ਟੀਮ ਬੁਲਾਈ ਗਈ ਅਤੇ ਤੱਥਾਂ ਨੂੰ ਇਕੱਠਾ ਕਰਕੇ ਪੁਲਸ ਵੱਲੋਂ ਕਾਰਵਾਈ ਕਰਦਿਆਂ ਆਪਣੇ ਖੁਫੀਆ ਟੀਮਾਂ ਲਗਾ ਕੇ ਅਸਲ ਕਾਤਲ ਸੋਨੂੰ ਉਰਫ਼ ਬੋਣਾ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਲੱਲਵੀ ਜ਼ਿਲਾ ਫਰਕਾਂਬਾਦ ਯੂ. ਪੀ. ਹਾਲ ਆਬਾਦ ਨੇੜੇ ਬਿਰਧ ਆਸ਼ਰਮ ਜਲਾਲਾਬਾਦ ਰੋਡ ਨੂੰ ਟਰੇਸ ਕਰਕੇ ਅੱਜ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ ਹੈ, ਜਿਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
Share on Google Plus

About Ravi

0 comments:

Post a Comment