ਸ਼ਰਾਬ ਦੇ ਨਸ਼ੇ 'ਚ 2 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ - ਮਾਛੀਵਾੜਾ ਸਾਹਿਬ

ਮਾਛੀਵਾੜਾ ਸਾਹਿਬ — ਥਾਣਾ ਕੂੰਮਕਲਾਂ ਦੇ ਇਕ ਪਿੰਡ 'ਚ 2 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਕਥਿਤ ਦੋਸ਼ ਹੇਠ ਪੁਲਸ ਵੱਲੋਂ ਹਰਵਿੰਦਰਪਾਲ ਸਿੰਘ ਖਿਲਾਫ  ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰਪਾਲ ਸਿੰਘ ਨਾਂ ਦਾ ਵਿਅਕਤੀ 2 ਸਾਲਾ ਬੱਚੀ ਨੂੰ ਸ਼ਰਾਬ ਦੇ ਨਸ਼ੇ 'ਚ ਬੀਤੀ ਰਾਤ ਅਗਵਾ ਕਰਕੇ ਲੈ ਗਿਆ ਸੀ ਅਤੇ ਪਿੰਡ ਦੇ ਨੇੜੇ ਹੀ ਹਰਵਿੰਦਰ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਕੇ ਹੋਏ ਉਸ ਨਾਲ ਬਲਾਤਕਾਰ ਕੀਤਾ। ਬੱਚੀ ਦਾ ਰੌਲਾ ਸੁਣਨ ਤੋਂ ਬਾਅਦ ਪਿੰਡ ਦੇ ਲੋਕ ਜਾਗ ਗਏ, ਜਿਸ ਕਾਰਨ ਇਹ ਹੈਵਾਨ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚ ਲੋਕਾਂ ਨੇ ਬੱਚੀ ਨੂੰ ਮਾਂ-ਬਾਪ ਦੇ ਹਵਾਲੇ ਕੀਤਾ। ਜ਼ਖਮੀ ਹਾਲਤ 'ਚ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਕੂੰਮਕਲਾਂ ਪੁਲਸ ਵੱਲੋਂ ਕਥਿਤ ਦੋਸ਼ੀ ਹਰਵਿੰਦਰਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।
Share on Google Plus

About Ravi

0 comments:

Post a Comment