ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੋਲੀਆਂ ਮਾਰ ਕੇ ਪ੍ਰਾਪਰਟੀ ਡੀਲਰ ਦਾ ਕਤਲ

ਸ਼ਹਿਰ ਦੇ ਗੁਰੂ ਨਾਨਕ ਪੁਰਾ ਇਲਾਕੇ 'ਚ ਬੀਤੀ ਰਾਤ ਇਕ ਪ੍ਰਾਪਰਟੀ ਡੀਲਰ ਨੂੰ ਉਸ ਦੇ ਘਰ 'ਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦੌਰਾਨ ਮ੍ਰਿਤਕ ਦੀ ਪਤਨੀ ਤੇ ਮਾਂ ਵੀ ਗੰਭੀਰ ਜ਼ਖਮੀਂ ਹੋ ਗਈਆਂ। ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਤਾਪ ਸਿੰਘ ਨੇ ਆਪਣੇ ਜੀਜੇ ਦੇ ਭਰਾ ਜੁਝਾਰ ਸਿੰਘ ਨੂੰ 5 ਲੱਖ ਰੁਪਏ ਦਿੱਤੇ ਸਨ, ਜਿਸ ਦੇ ਏਵਜ਼ 'ਚ ਜੁਝਾਰ ਸਿੰਘ ਨੇ ਪ੍ਰਤਾਪ ਸਿੰਘ ਨੂੰ ਇਕ ਘਰ ਲੈ ਕੇ ਦੇਣਾ ਸੀ ਪਰ ਜੁਝਾਰ ਸਿੰਘ ਪੈਸੇ ਲੈਣ ਤੋਂ ਬਾਅਦ ਆਪਣੇ ਵਾਅਦੇ ਨੂੰ ਮੁੱਕਰ ਗਿਆ।
ਇਸ ਤੋਂ ਬਾਅਦ ਪ੍ਰਤਾਪ ਸਿੰਘ ਨੇ ਜੁਝਾਰ ਸਿੰਘ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।



ਇਸੇ ਕਾਰਨ ਤੈਸ਼ 'ਚ ਆ ਕੇ ਬੀਤੀ ਰਾਤ ਜੁਝਾਰ ਸਿੰਘ ਨੇ ਪ੍ਰਤਾਪ ਸਿੰਘ ਦੇ ਘਰ ਜਾ ਕੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਪਤਨੀ ਤੇ ਮਾਂ ਨੂੰ ਵੀ ਗੰਭੀਰ ਜ਼ਖਮੀਂ ਕਰ ਦਿੱਤਾ। ਹਸਪਤਾਲ 'ਚ ਭਰਤੀ ਪ੍ਰਤਾਪ ਸਿੰਘ ਦੀ ਮਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਇੱਥੇ ਦੱਸਣਯੋਗ ਹੈ ਕਿ ਜੁਝਾਰ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ ਅਤੇ ਉਹ ਕਈ ਮਾਮਲਿਆਂ 'ਚ ਪੁਲਸ ਨੂੰ ਲੋੜੀਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਜੁਝਾਰ ਸਿੰਘ ਇਕ ਅਪਰਾਧੀ ਸੀ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ। ਇਸੇ ਕਾਰਨ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਫਿਲਹਾਲ ਪੁਲਸ ਨੇ ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 
Share on Google Plus

About Ravi

0 comments:

Post a Comment