ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ...

ਸਖ਼ਤ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਲਈ ਰਾਹਤ ਭਰੀ ਖ਼ਬਰ ਹੈ। ਮੰਗਲਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਕੁਝ ਥਾਵਾਂ 'ਤੇ ਹਨ੍ਹੇਰੀ ਤੇ ਮੀਂਹ ਦੀ ਸੰਭਾਵਨਾ ਹੈ। ਇੰਡੀਆ ਮੈਟ੍ਰੋਲਾਜੀਕਲ ਵਿਭਾਗ ਚੰਡੀਗੜ੍ਹ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।
ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ...
ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ...

ਮੌਸਮ ਵਿਭਾਗ ਦੇ ਪੂਰਵ ਅਨੁਮਾਨ ਅਨੁਸਾਰ, ਜਲੰਧਰ, ਕਪੂਰਥਲਾ, ਬਠਿੰਡਾ, ਅੰਮ੍ਰਿਤਸਰ 'ਚ ਮੰਗਲਵਾਰ ਤੇ ਬੁੱਧਵਾਰ ਨੂੰ ਕਿਸੇ ਵੀ ਸਮੇਂ ਬੱਦਲ, ਮੀਂਹ ਤੇ ਹਨ੍ਹੇਰੀ ਦਸਤਕ ਦੇ ਸਕਦੀ ਹੈ। ਇਸ ਤੋਂ ਬਾਅਦ ਸੱਤ ਤੇ ਅੱਠ ਜੂਨ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਮੁੜ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਲੁਧਿਆਣਾ ਤੇ ਪਟਿਆਲਾ 'ਚ ਮੰਗਲਵਾਰ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਬੱਦਲਵਾਈ ਹੋਵੇਗੀ।

ਪੰਜ ਜੂਨ ਨੂੰ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਛੇ ਤੇ ਸੱਤ ਜੂਨ ਨੂੰ ਧੂੜ ਭਰੀਆਂ ਹਵਾਵਾਂ ਚੱਲਣ, ਬੱਦਲਵਾਈ ਰਹਿਣ ਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਬਾਅਦ ਅੱਠ ਜੂਨ ਨੂੰ ਵੀ ਬੱਦਲਵਾਈ ਰਹਿਣ ਦਾ ਪੂਰਵ ਅਨੁਮਾਨ ਪ੍ਰਗਟਾਇਆ ਗਿਆ ਹੈ। ਇਸ ਤਰ੍ਹਾਂ ਹਰ ਵਾਰ ਵਾਂਗ ਇਯ ਵਾਰੀ ਮੌਸਮ ਵਿਭਾਗ ਦਾ ਪੂਰਵ ਅਨੁਮਾਨ ਸਹੀ ਸਾਬਿਤ ਹੋਇਆ ਤਾਂ ਤੰਦੂਰ ਵਾਂਗ ਤਪ ਰਹੇ ਪੰਜਾਬ ਨੂੰ ਬੱਦਲਾਂ ਤੇ ਮੀਂਹ ਕਾਰਨ ਥੋੜ੍ਹੀ ਰਾਹਤ ਮਿਲੇਗੀ।
Share on Google Plus

About Ravi

0 comments:

Post a Comment