ਪਾਕਿ 'ਚ ਦੋ ਹਿੰਦੂ ਨਾਬਾਲਗ ਕੁੜੀਆਂ ਅਗਵਾ

ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਉਧੇਰੋ ਲਾਲ ਦੇ ਪਿੰਡ ਮਟਾਰੀ 'ਚ ਰਹਿੰਦੇ ਸ੍ਰੀ ਰਾਸ਼ੀ ਕੁਮਾਰ ਕੋਲਹੀ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸ ਦੀ ਧੀ ਅਨੀਤਾ (14), ਜੋ ਕਿ 8ਵੀਂ ਜਮਾਤ ਦੀ ਵਿਦਿਆਰਥਣ ਹੈ, ਨੂੰ ਉਸ ਹਬੀਬ ਬਰਿਚੋ ਨਾਮੀ ਮੁਸਲਿਮ ਨੌਜਵਾਨ ਵਲੋਂ ਅਗਵਾ ਕਰਕੇ ਕਿਸੇ ਅਣਪਛਾਤੀ ਜਗ੍ਹਾ 'ਤੇ ਰੱਖਿਆ ਗਿਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। 



ਸਿੰਧ ਤੋਂ ਵਕੀਲ ਸ਼ੰਕਰ ਮੇਘਵਾਰ ਨੇ ਦੱਸਿਆ ਕਿ ਹਬੀਬ ਵਲੋਂ ਅਨੀਤਾ ਦਾ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰਵਾ ਲਿਆ ਗਿਆ ਹੈ। ਸਾਜ਼ੀਆ ਬਣੀ ਅਨੀਤਾ ਦੇ ਪਿਤਾ ਨੇ ਅਦਾਲਤ ਪਾਸੋਂ ਇਨਸਾਫ਼ ਲਈ ਗੁਹਾਰ ਲਗਾਈ ਹੈ। ਇਕ ਹੋਰ ਮਾਮਲੇ 'ਚ ਕਰਾਚੀ ਦੇ ਮਨੀਰ 'ਚ ਰਹਿੰਦੀ ਵਿੱਦਿਆ ਕੁਮਾਰੀ (16) ਪੁੱਤਰੀ ਰਜੇਸ਼ ਕੁਮਾਰ ਨੂੰ ਉਸ ਦੇ ਘਰ ਦੇ ਬਾਹਰ ਤੋਂ ਕੁੱਝ ਅਣਪਛਾਤੇ ਹਥਿਆਰਬੰਦ ਨੌਜਵਾਨ ਅਗਵਾ ਕਰਕੇ ਲੈ ਗਏ।

ਪੁਲਿਸ ਵਲੋਂ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਪੀੜਤ ਕੁੜੀ ਬਾਰੇ ਕੋਈ ਸੁਰਾਗ ਨਹੀਂ।


ਉੱਧਰ ਸੂਬਾ ਸਿੰਘ ਦੇ ਹੀ ਸ਼ਹਿਰ ਬਦੀਨ ਤੋਂ ਰਾਜਾ ਜ਼ਮਾਲੀ ਨਾਂਅ ਦੇ ਜ਼ਿਮੀਂਦਾਰ ਦੁਆਰਾ ਤਿੰਨ ਮਹੀਨੇ ਪਹਿਲਾਂ ਅਗਵਾ ਕੀਤੀ ਗਈ ਖਤੁ ਕੁਮਾਰੀ ਪਤਨੀ ਚੰਨੂ ਕੋਲਹੀ ਦੇ ਬਾਰੇ 'ਚ ਭਾਵੇਂ ਕਿ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ, ਪਰ ਪੀੜਤ ਦੇ ਪਤੀ ਦੁਆਰਾ ਬਦੀਨ ਦੇ ਸੈਸ਼ਨ ਜੱਜ ਪਾਸੋਂ ਅਪੀਲ ਕਰਨ ਉਪਰੰਤ ਅਦਾਲਤ ਵਲੋਂ ਇਸ ਬਾਰੇ ਅਦਾਲਤੀ ਹੁਕਮ ਜਾਰੀ ਕਰਨ 'ਤੇ ਪੁਲਿਸ ਨੇ ਖਤੁ ਨੂੰ ਉਕਤ ਜ਼ਿਮੀਂਦਾਰ ਦੇ ਕਬਜ਼ੇ 'ਚੋਂ ਆਜ਼ਾਦ ਕਰਵਾ ਲਿਆ।
Share on Google Plus

About Ravi

0 comments:

Post a Comment