ਮਲੋਟ(ਤਰਸੇਮ)— ਮੁਕਤਸਰ ਦੇ ਤਹਿਤ ਪੈਂਦੇ ਮਲੋਟ ਵਿਚ ਉਸ ਸਮੇਂ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਇੱਥੇ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਝੋਨੇ ਦੀ ਕਈ ਕੁਇੰਟਲ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਪਰਾਲੀ ਮਾਲਕ ਮੁਤਾਬਕ 100 ਦੇ ਕਰੀਬ ਪਰਾਲੀ ਨਾਲ ਭਰੀਆਂ ਟਰਲੀਆਂ ਸੜ ਕੇ ਸੁਆਹ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਅੱਗ ਨੂੰ ਵਧਦਾ ਦੇਖ ਕੇ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਅਤੇ ਇਕ ਪਾਸੇ ਪਈ ਪਰਾਲੀ ਨੂੰ ਸੜਨ ਤੋਂ ਬਚਾਅ ਲਿਆ। ਫਾਇਰ ਅਧਿਕਾਰੀ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਗਿੱਦੜਬਾਹਾ ਤੋਂ 1 ਹੋਰ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ। ਦੂਜੇ ਪਾਸੇ ਪਰਾਲੀ ਮਾਲਕ ਨੇ ਦੱਸਿਆ ਕਿ ਇਹ ਅੱਗ ਲਗਾਈ ਗਈ ਜਾਂ ਆਪਣੇ ਆਪ ਕਿਵੇਂ ਭੜਕੀ ਇਹ ਗੱਲਾਂ ਉਸ ਦੀ ਸਮਝ ਤੋਂ ਪਰੇ ਹਨ ਪਰ ਉਸ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

0 comments:
Post a Comment