ਸੁਖਬੀਰ ਐਗਰੋ ਨੇ ਫਿਰੋਜ਼ਪੁਰ 'ਚ ਲਾਇਆ ਬਾਇਓਮਾਸ ਪਲਾਂਟ (ਵੀਡੀਓ)

ਫਿਰੋਜ਼ਪੁਰ (ਸੰਨੀ ਚੋਪੜਾ) - ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਸਮੱਸਿਆ ਹੈ, ਜਿਸ ਲਈ ਅਕਸਰ ਪਰਾਲੀ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਦੱਸ ਦੇਈਏ ਕਿ ਪਰਾਲੀ ਦੀ ਸਮੱਸਿਆ ਪੰਜਾਬ ਦੇ ਕਿਸਾਨਾਂ ਲਈ ਇਸ ਸਮੇਂ ਵੀ ਹਊਆ ਬਣੀ ਹੋਈ ਹੈ ਪਰ ਹੁਣ ਪਰਾਲੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਫਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਪੰਜਾਬ ਦਾ ਪਹਿਲਾ ਵੱਡਾ ਬਾਇਓਮਾਸ ਪਲਾਂਟ ਲੱਗਣ ਜਾ ਰਿਹਾ ਹੈ। ਇਸ ਪਲਾਂਟ ਦਾ ਨਾਂ ਸੁਖਬੀਰ ਐਗਰੋ ਐਨਰਜੀ ਲਿਮਟਿਡ ਬਾਇਓਮਾਸ ਪਾਵਰ ਪਲਾਂਟ ਹੈ। ਇਸ ਪਲਾਂਟ ਰਾਹੀਂ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ 100 ਫੀਸਦੀ ਪਰਾਲੀ 'ਤੇ ਆਧਾਰਤ ਇਹ ਬਾਇਓਮਾਸ ਪਲਾਂਟ 18 ਮੈਗਵਾਟ ਬਿਜਲੀ ਪੈਦਾ ਕਰੇਗਾ। 45 ਏਕੜ 'ਚ ਲੱਗ ਰਹੇ ਇਸ ਪਲਾਂਟ 'ਤੇ ਕਰੀਬ 150 ਕਰੋੜ ਦਾ ਖਰਚ ਆਇਆ ਹੈ ਅਤੇ ਇਸ ਦੀ ਸਾਰੀ ਮਸ਼ੀਨਰੀ ਡੈਨਮਾਰਕ ਤੋਂ ਮੰਗਵਾਈ ਗਈ ਹੈ। ਬੇਸ਼ੱਕ ਇਹ ਪਲਾਂਟ 31 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ ਪਰ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਹੁਣ ਤੋਂ ਹੀ ਸਟੋਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਪਰਾਲੀ ਦੇ ਝੰਜਟ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਅਜਿਹਾ ਕਰਕੇ ਚਾਰ ਪੈਸੇ ਜੇਬ 'ਚ ਵੀ ਪਾ ਰਹੇ ਹਨ। ਸੁਖਬੀਰ ਐਗਰੋ ਵਲੋਂ ਲਗਾਏ ਜਾ ਰਹੇ ਇਸ ਪ੍ਰਾਜੈਕਟ ਨਾਲ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਰਾਲੀ ਅਤੇ ਪ੍ਰਦੂਸ਼ਣ ਦੋਵਾਂ ਤੋਂ ਨਿਜ਼ਾਤ ਮਿਲ ਜਾਵੇਗੀ।

Share on Google Plus

About Ravi

0 comments:

Post a Comment