ਬਟਾਲਾ ਪੁਲਿਸ ਵੱਲੋਂ ਮੁੁਕਾਬਲੇ ਤੋਂ ਬਾਅਦ 2 ਗੈਂਗਸਟਰ ਕਾਬੂ

ਬਟਾਲਾ ਪੁਲਿਸ ਨੇ ਮੁਕਾਬਲੇ ਤੋਂ ਬਾਅਦ 2 ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਪਬਰੌਲੀ ਕੋਲ ਬਟਾਲਾ ਪੁਲਿਸ ਨੇ ਗੋਲੀਬਾਰੀ ਤੋਂ ਬਾਅਦ ਦੋ ਗੈਂਗਸਟਰ ਸ਼ੁਭਮ ਤੇ ਮਨਪ੍ਰੀਤ ਨੂੰ ਕਾਬੂ ਕਰ ਲਿਆ। ਗੈਂਗਸਟਰ ਪਿੰਡ ਦਾਦੂਜੋਧ ਤੋਂ ਗੱਡੀ ਖੋਹ ਕੇ ਭੱਜ ਰਹੇ ਸਨ। ਦੋਵਾਂ ਉਤੇ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਸ਼ੁਭਮ 'ਤੇ ਸਾਲ 2017 'ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੇ ਇਲਜ਼ਾਮ ਹਨ। ਬਟਾਲਾ 'ਚ ਪੁਲਿਸ ਪਾਰਟੀ ਨਾਲ ਮੁੱਠਭੇੜ ਦੌਰਾਨ ਸ਼ੁਭਮ ਦੀ ਗ੍ਰਿਫਤਾਰੀ ਹੋਈ। ਇਸ ਦੌਰਾਨ ਉਸ ਕੋਲੋਂ 4 ਪਿਸਟਲ ਤੇ ਇੱਕ 12 ਬੋਰ ਦੀ ਗੰਨ ਬਰਾਮਦ ਹੋਈ ਹੈ।

ਪੁਲਿਸ ਨੇ ਬਟਾਲਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਆਈ ਬਾਰਡਰ ਰੇਂਜ ਪਰਮਜੀਤ ਸਿੰਘ ਪਰਮਾਰ ਤੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੈਂਗਸਟਰ ਮੁਕਾਬਲੇ ਬਾਅਦ ਕੋਲੋਂ ਇੱਕ ਬ੍ਰੇਟ ਪਿਸਤੌਲ, 3 ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪਾਈਥਨ ਰਿਵਾਲਵਰ 357, ਇੱਕ ਪੰਪ ਐਕਸ਼ਨ ਰਾਈਫਲ 12 ਬੋਰ, ਭਾਰੀ ਮਾਤਰਾ 'ਚ ਗੋਲੀਆਂ, ਇੱਕ ਬੁਲਿਟ ਪਰੂਫ ਜੈਕਿਟ ਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।



Share on Google Plus

About Ravi

0 comments:

Post a Comment