ਖੰਨਾ ਦੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ 2 ਲੋਕਾਂ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦੀ ਖਬਰ ਹੈ। ਹੁਣ ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਜਿਸ ਵਿਚ ਕੁਝ ਨੌਜਵਾਨ ਗੋਲੀਆਂ ਚਲਾ ਰਹੇ ਹਨ ਜਿਸ ਪਿੱਛੋਂ ਚਾਰੇ ਪਾਸੇ ਭਾਜੜ ਪਈ ਹੋਈ ਹੈ।
ਗੋਲੀ ਚੱਲਣ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।
ਮੈਰਿਜ ਪੈਲੇਸ ਵਿਚ ਬੱਬੂ ਮਾਨ ਦੇ ਅਖਾੜੇ ਦੌਰਾਨ ਫਾਇਰਿੰਗ ਦੀ ਵੀਡੀਓ ਆਈ ਸਾਹਮਣੇ |
ਗੋਲੀ ਚੱਲਣ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।
0 comments:
Post a Comment