Reliance Jio ਨੇ ਕੀਤਾ 'NEW ALL-IN-ONE PLANS' ਦਾ ਐਲਾਨ, ਮਿਲੇਗਾ 300% ਵੱਧ ਫਾਇਦਾ


ਇਹ ਪਲਾਨ 6 ਦਸੰਬਰ 2019 ਨੂੰ ਲਾਈਵ ਹੋਣਗੇ ਅਤੇ ਸਾਰੇ ਮੌਜੂਦਾ ਟੱਚਪੁਆਇੰਟਸ ਤੋਂ ਖਰੀਦੇ ਜਾ ਸਕਣਗੇ। ਜੀਓ ਗਾਹਕਾਂ ਨੂੰ ਨਵੇਂ ਆਲ-ਇਨ-ਵਨ ਪਲਾਨ ਦੇ ਤਹਿਤ ਰੋਜ਼ਾਨਾ  1.5 GB ਡਾਟਾ ਮਿਲੇਗਾ।

ਟੈਲੀਕਾਮ ਕੰਪਨੀ ਰਿਲਾਇੰਸ ਜਿਓ (Reliance Jio) ਨੇ ਬੁੱਧਵਾਰ ਨੂੰ 'NEW ALL-IN-ONE PLANS' ਦਾ ਐਲਾਨ ਕੀਤਾ ਹੈ। ਪਹਿਲੀ ਦਸੰਬਰ ਨੂੰ ਰਿਲਾਇੰਸ ਜੀਓ ਨੇ ਐਲਾਨ ਕੀਤਾ ਸੀ ਕਿ ਉਹ ਨਵੀਂ ਆਲ-ਇਨ-ਵਨ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਯੋਜਨਾ ਵਿੱਚ ਜੀਓ ਦੇ ਗਾਹਕਾਂ ਨੂੰ 300% ਵਧੇਰੇ ਲਾਭ ਦਿੱਤੇ ਜਾ ਰਹੇ ਹਨ।

ਕੰਪਨੀ ਨੇ ਆਪਣੀ ਪ੍ਰੈਸ ਬਿਆਨ ਵਿਚ ਕਿਹਾ ਕਿ ਜੀਓ ਵਿਸ਼ਵ ਵਿਚ ਸਭ ਤੋਂ ਘੱਟ ਕੀਮਤ ‘ਤੇ ਉੱਤਮ ਕੁਆਲਟੀ ਦੀ ਸੇਵਾ ਦੇਣ ਦੇ ਵਾਅਦੇ ਨੂੰ ਕਾਇਮ ਰੱਖੇਗੀ। ਕੰਪਨੀ ਦਾ ਇੰਡਸਟਰੀ ਵਿਚ ਇਹ ਸਭ ਤੋਂ ਕਿਫਾਇਤੀ ਪਲਾਨ ਹੈ। ਇਹ ਪਲਾਨ 6 ਦਸੰਬਰ 2019 ਨੂੰ ਲਾਈਵ ਹੋਣਗੇ ਅਤੇ ਸਾਰੇ ਮੌਜੂਦਾ ਟੱਚਪੁਆਇੰਟਸ ਤੋਂ ਖਰੀਦੇ ਜਾ ਸਕਣਗੇ। ਜੀਓ ਗਾਹਕਾਂ ਨੂੰ ਨਵੇਂ ਆਲ-ਇਨ-ਵਨ ਪਲਾਨ ਦੇ ਤਹਿਤ ਰੋਜ਼ਾਨਾ  1.5 GB ਡਾਟਾ ਮਿਲੇਗਾ।

ਇਹ ਹਨ ਪਲਾਨ-
(1) 199 ਰੁਪਏ ਦਾ ਪਲਾਨ - ਇਸ ਪਲਾਨ ਦੀ ਵੈਧਤਾ ਇਕ ਮਹੀਨੇ ਦੀ ਹੋਵੇਗੀ। ਇਸ ਤਹਿਤ ਤੁਸੀਂ ਜੀਓ ਤੋਂ ਜੀਓ ਤੱਕ ਅਨਲਿਮਟਿਡ ਕਾਲ ਕਰ ਸਕਦੇ ਹੋ। ਤੁਸੀਂ ਜੀਓ ਨਾਲ ਦੂਜੇ ਨੈਟਵਰਕ ਉਤੇ 1000 ਮਿੰਟ ਲਈ ਗੱਲ ਕਰ ਸਕੋਗੇ। ਯਾਦ ਰੱਖੋ ਕਿ ਇੱਕ ਮਹੀਨੇ ਦਾ ਅਰਥ ਇੱਥੇ 28 ਦਿਨ ਹੈ।

(2) 299 ਰੁਪਏ ਦਾ ਪਲਾਨ- ਇਸ ਯੋਜਨਾ ਵਿੱਚ ਤੁਹਾਨੂੰ ਰੋਜ਼ਾਨਾ 1.5 ਜੀਬੀ ਡਾਟਾ ਮਿਲੇਗਾ। ਇਸ ਦੀ ਵੈਧਤਾ 2 ਮਹੀਨੇ ਹੋਵੇਗੀ। ਇਸ ਤਹਿਤ, ਜਿਓ ਤੋਂ ਜਿਓ ਅਨਲਿਮਟਿਡ ਕਾਲਾਂ ਦੀ ਸਹੂਲਤ ਮਿਲੇਗੀ, ਜਦੋਂ ਕਿ ਤੁਸੀਂ ਹੋਰ ਨੈਟਵਰਕਾਂ ਉਤੇ ਸਿਰਫ 2,000 ਮਿੰਟ ਲਈ ਗੱਲ ਕਰ ਸਕੋਗੇ।

(3) 555 ਰੁਪਏ ਦਾ ਪਲਾਨ- ਇਸ ਪਲਾਨ ਦੀ ਵੈਧਤਾ 3 ਮਹੀਨੇ ਹੈ। ਇਸ ਦੇ ਤਹਿਤ ਯੂਜ਼ਰਸ ਨੂੰ ਹਰ ਰੋਜ਼ 1.5GB ਡਾਟਾ ਮਿਲੇਗਾ। ਇਸ ਤੋਂ ਇਲਾਵਾ ਜਿਓ ਤੋਂ ਜਿਓ ਤੱਕ ਅਨਲਿਮਟਿਡ ਕਾਲਾਂ ਹਨ। ਜਦੋਂ ਕਿ ਜੀਓ ਤੋਂ ਦੂਜੇ ਨੈਟਵਰਕ ਉਤੇ 3,000 ਮਿੰਟ ਦੀ ਕਾਲਿੰਗ ਮਿਲੇਗੀ।

(4) 2,199 ਰੁਪਏ ਦਾ ਪਲਾਨ- ਇਸ ਦੀ ਵੈਧਤਾ 365 ਦਿਨ ਹੋਵੇਗੀ। ਇਸ 'ਚ ਰੋਜ਼ਾਨਾ 1.5 ਜੀਬੀ ਡਾਟਾ ਵੀ ਮਿਲੇਗਾ। ਇਸ ਦੇ ਨਾਲ ਤੁਹਾਨੂੰ ਜੀਓ ਤੋਂ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਜਦ ਕਿ ਹੋਰ ਨੈਟਵਰਕ ਉਤੇ ਗੱਲ ਕਰਨ ਲਈ 12,000 ਮਿੰਟ ਮਿਲਣਗੇ। ਇਹ ਸਾਰੀਆਂ ਯੋਜਨਾਵਾਂ 6 ਦਸੰਬਰ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ।
Share on Google Plus

About Ravi

0 comments:

Post a Comment