ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕਸਬਾ ਕੋਟਈਸੇ ਖਾਂ ਦੇ ਪਿੰਡ ਮਸਤੇਵਾਲਾ ‘ਚ ਲੰਘੀ ਰਾਤ ਵਿਆਹ ਪਾਰਟੀ ਚ ਡੀਜੇ ’ਤੇ ਗੀਤ ਚਲਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਡੀਜੇ ਵਾਲੇ ਨਾਲ ਆਏ 19 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੌਰਾਨ ਜਖਮੀ ਹੋਏ ਉਕਤ ਨੌਜਵਾਨ ਕਰਣ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੰਜਾਬ ਦੇ ਨਾਮੀ ਅਖਬਾਰ ‘ਸਾਡਾ ਮੋਗਾ ਡਾਟ ਕਾਮ’ ਦੀ ਖਬਰ ਮੁਤਾਬਕ ਡੀਜੇ ਦਾ ਕੰਮ ਕਰਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨਾਂ ਨੇ ਵਿਆਹ ਵਾਲੇ ਘਰ ਚ ਰਾਤ ਸਮੇਂ ਜਦੋਂ ਡੀਜੇ ਪ੍ਰੋਗਰਾਮ ਖਤਮ ਕਰਕੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕੀਤਾ ਤਾਂ ਵਿਆਹ ਵਾਲੇ ਘਰ ਆਏ ਕੁਝ ਸ਼ਰਾਬੀ ਨੌਜਵਾਨਾਂ ਨੇ ਉਸਨੂੰ ਡੀਜੇ ਜਾਰੀ ਰੱਖਣ ਲਈ ਕਿਹਾ। ਇਸੇ ਕਾਰਨ ਹੋਏ ਵਿਵਾਦ ਦੌਰਾਨ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਮੇਰੇ ਨਾਲ ਡੀਜੇ ਗਰੁੱਪ ‘ਚ ਕੰਮ ਕਰਦੇ ਨੌਜਵਾਨ ਕਰਨ ਸਿੰਘ ਦੀ ਛਾਤੀ ਚ ਵੱਜੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕ ਲੜਕੇ ਦੀ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਆਹ ਪਾਰਟੀ ਚ ਇਕ ਨੌਜਵਾਨ ਨੇ ਪਹਿਲੀ ਗੋਲੀ ਸਪੀਕਰ ’ਤੇ ਚਲਾਈ ਜਦਕਿ ਦੂਜੀ ਚਲਾਈ ਗੋਲੀ ਡੀਜੇ ਵਾਲੇ ਨੌਜਵਾਨ ਕਰਣ ਸਿੰਘ ਦੀ ਛਾਤੀ ’ਤੇ ਜਾ ਵੱਜੀ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ’ਤੇ ਵੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਮੁੰਡੇ ਨੂੰ ਘਟਨਾ ਤੋਂ ਬਾਅਦ ਹਸਪਤਾਲ ਲੈ ਕੇ ਆਏ ਤਾਂ ਲਗਭਗ ਡੇਢ ਘੰਟਾ ਨਾ ਤਾਂ ਕੋਈ ਡਾਕਟਰ ਪੁੱਜਾ ਤੇ ਨਾ ਹੀ ਪ੍ਰਸਾਸ਼ਨ ਵੱਲੋਂ ਕੋਈ ਵੀ ਉੱਥੇ ਪਹੁੰਚਿਆ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਘਟਨਾ ਦੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

0 comments:
Post a Comment