ਨੌਜਵਾਨ ਨੇ 70 ਸਾਲਾ ਬਜੁਰਗ ਨਾਲ ਕੀਤਾ ਬਲਾਤਕਾਰ

ਉੱਤਰ ਪ੍ਰਦੇਸ਼ ਦੇ ਅਨਪਰਾ ਉਰਜਾਂਚਲ ਦੇ ਭਾਠ ਖੇਤਰ 'ਚ ਐਤਵਾਰ ਰਾਤ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਨਸ਼ੇ 'ਚ ਟੱਲੀ ਇੱਕ ਨੌਜਵਾਨ ਨੇ ਆਪਣੀ ਦਾਦੀ ਦੀ ਉਮਰ ਵਾਲੀ 70 ਸਾਲਾ ਬੀਮਾਰ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ।


ਬਜੁਰਗ ਦੀਆਂ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚੇ ਲੋਕਾਂ ਨੇ 26 ਸਾਲਾ ਨੌਜਵਾਨ ਰਾਮਕਿਸ਼ੁਨ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਆਈਪੀਸੀ ਦੀ ਧਾਰਾ 457 ਤੇ 376 ਤਹਿਤ ਸੋਮਵਾਰ ਸਵੇਰੇ ਜੇਲ ਭੇਜ ਦਿੱਤਾ ਹੈ।


ਪੁਲਿਸ ਮੁਤਾਬਕ ਮੁਲਜ਼ਮ ਨੌਜਵਾਨ, ਜਿਸ ਦਾ ਪਹਿਲਾਂ ਤੋਂ ਹੀ ਬਜੁਰਗ ਦੇ ਘਰ ਆਉਣਾ-ਜਾਣਾ ਸੀ, ਐਤਵਾਰ ਰਾਤ ਲਗਭਗ 8.30 ਵਜੇ ਬਜੁਰਗ ਦੇ ਘਰ 'ਚ ਗਿਆ ਸੀ। ਉਸ ਨੇ ਬਜੁਰਗ ਨੂੰ ਇਕੱਲਾ ਵੇਖ ਕੇ ਉਸ ਨਾਲ ਬਲਾਤਕਾਰ ਕੀਤਾ। ਸ਼ੋਰ ਮਚਾਏ ਜਾਣ 'ਤੇ ਆਸਪਾਸ ਦੇ ਲੋਕ ਘਰ ਦੇ ਬਾਹਰ ਇਕੱਤਰ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਫੜ ਲਿਆ। ਥਾਣਾ ਮੁਖੀ ਸੈਲੇਸ਼ ਰਾਏ ਨੇ ਦੱਸਿਆ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜਮ ਨੂੰ ਜੇਲ ਭੇਜ ਦਿੱਤਾ ਗਿਆ ਹੈ। 
Share on Google Plus

About Ravi

0 comments:

Post a Comment