90 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਖੰਨਾ ਸਦਰ ਪੁਲਸ ਨੇ 90 ਗ੍ਰਾਮ ਹੈਰੋਇਨ ਸਮੇਤ ਇਕ ਨੂੰ ਕਾਬੂ ਕੀਤਾ ਹੈ। ਐੱਸ .ਐੱਸ. ਪੀ. ਖੰਨਾ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਕ ਰਾਏ ਪੀ.ਪੀ.ਐੱਸ. ਉਪ ਪੁਲਸ ਕਪਤਾਨ ਖੰਨਾ, ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ, ਸਹਾਇਕ ਥਾਣੇਦਾਰ ਅਵਤਾਰ ਸਿੰਘ, ਸਹਾਇਕ ਥਾਣੇਦਾਰ ਲਾਭ ਸਿੰਘ ਸਮੇਤ ਪੁਲਸ ਪਾਰਟੀ ਵੱਲੋ ਪ੍ਰਿਸਟੀਨ ਮਾਲ ਜੀ.ਟੀ. ਰੋਡ ਖੰਨਾ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਿਸੇ ਅਗਿਆਤ ਵਹੀਕਲ ਵਿੱਚੋਂ ਉੱਤਰ ਕੇ ਇੱਕ ਵਿਅਕਤੀ ਕੱਚੇ ਰਸਤੇ ਵੱਲ ਨੂੰ ਚੱਲ ਪਿਆ, ਜਿਸਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁਲਸ ਪਾਰਟੀ ਵੱਲੋ ਪੁੱਛਗਿੱਛ ਕੀਤੀ ਗਈ ।


ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਕਮਲ ਕੁਮਾਰ ਉਰਫ ਕਮਲ ਪੁੱਤਰ ਲਲਿਤ ਕੁਮਾਰ ਵਾਸੀ ਮੁਹੱਲਾ ਗਿੱਲ ਕਲੋਨੀ ਲੋਹਾਰਾ ਲੁਧਿਆਣਾ ਦੱਸਿਆ। ਜਿਸ ਦੀ ਤਲਾਸੀ ਲੈਣ ਉਪਰੰਤ ਉਸ ਪਾਸੋਂ 90 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ । ਜਿਸ ਪਰ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਸ਼ੀ ਕੋਲੋਂ ਪੁੱਛਗਿੱਛ ਜਾਰੀ ਹੈ।
Share on Google Plus

About Ravi

0 comments:

Post a Comment