'ਆਪ' ਨੇ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਅਸੀਂ ਜਾਵਾਂਗੇ ਲੋਕਾਂ ਦੀ ਕਚਿਹਰੀ: ਖਹਿਰਾ

'ਆਪ' ਨੇਤਾ ਸੁਖਪਾਲ ਖਹਿਰਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਹ ਕੋਈ ਹੋਰ ਰਸਤਾ ਅਪਣਾ ਕੇ ਲੋਕਾਂ ਦੀ ਕਚਿਹਰੀ ਵਿਚ ਜਾਣਗੇ। ਫਿਲਹਾਲ ਉਹ ਹਾਈਕਮਾਨ ਨਾਲ ਸ਼ੁਰੂ ਹੋਇਆ ਵਿਵਾਦ ਖਤਮ ਕਰਨ ਲਈ ਕਿਸੇ ਵੀ ਨੇਤਾ ਨਾਲ ਗੱਲਬਾਤ ਕਰਨ ਕਰਨ ਲਈ ਤਿਆਰ ਹਨ ਪਰ ਬਠਿੰਡਾ ਕਨਵੈਨਸ਼ਨ ਵਿਚ ਪਾਸ ਕੀਤੇ ਗਏ ਪ੍ਰਸਤਾਵ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।


ਤੁਹਾਨੂੰ ਦੱਸ ਦੇਈਏ ਕਿ ਖਹਿਰਾ ਐਤਵਾਰ ਨੂੰ ਭਵਾਨੀਗੜ੍ਹ ਵਿਚ ਆਪ ਨੂੰ ਇਕ ਕਰਨ ਲਈ ਸ਼ੁਰੂ ਕੀਤੀ ਗਈ ਵਰਕਰਾਂ ਦੀ ਭੁੱਖ ਹੜਤਾਲ ਵਿਚ ਪਹੁੰਚੇ ਸਨ। ਖਹਿਰਾ ਨੇ ਐਤਵਾਰ ਨੂੰ ਤੀਜੇ ਦਿਨ ਵਰਕਰਾਂ ਦੀ ਭੁੱਖ ਹੜਤਾਲ ਪਾਰਟੀ ਨੂੰ ਇਕ ਕਰਨ ਦਾ ਭਰੋਸਾ ਦੇ ਕੇ ਸਮਾਪਤ ਕਰਵਾ ਦਿੱਤੀ ਹੈ। ਦੱਸਣਯੋਗ ਹੈ ਕਿ ਵਰਕਰ ਖਹਿਰਾ ਨੂੰ ਹਟਾਏ ਜਾਣ ਤੋਂ ਬਾਅਦ ਪਾਰਟੀ ਨੂੰ ਇਕ ਕਰਨ ਲਈ ਸ਼ੁੱਕਰਵਾਰ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ।
Share on Google Plus

About Ravi

0 comments:

Post a Comment