ਐੱਸ.ਆਈ.ਟੀ ਨੇ ਸ਼ੁਰੂ ਕੀਤੀ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ

ਕੋਟਕਪੂਰਾ - ਕੋਟਕਪੂਰਾ 'ਚ ਹੋਈ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਮਾਮਲੇ ਦੀ ਜਾਂਚ ਐੱਸ.ਟੀ.ਆਈ. ਨੇ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਦੀ ਪੁਲਸ ਨੇ ਇਨ੍ਹਾਂ ਮਾਮਲਿਆਂ ਨਾਲ ਜੁੜਿਆ ਸਾਰਾ ਰਿਕਾਰਡ ਐੱਸ.ਆਈ.ਟੀ. ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਪਹਿਲਾਂ ਤੋਂ ਹੀ ਸੀ.ਬੀ.ਆਈ. ਕਰ ਰਹੀ ਸੀ। ਵਰਣਨਯੋਗ ਹੈ ਕਿ ਕੋਟਕਪੂਰਾ ਕਾਂਡ 'ਚ 2 ਦਰਜਨ ਸਿੱਖ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਸਨ।

ਇਸੇ ਹੀ ਦਿਨ ਬਹਿਬਲ ਕਲਾਂ 'ਚ ਪੁਲਸ ਵਲੋਂ ਕੀਤੀ ਗਈ ਗੋਲੀਬਾਰੀ 'ਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ, ਜੋ ਅੱਜ ਤੱਕ ਇਸ ਦਾ ਸੰਤਾਪ ਭੋਗ ਰਹੇ ਹਨ। ਫਰੀਦਕੋਟ ਦੇ ਐੱਸ.ਐੱਸ.ਪੀ. ਰਾਜ ਬਚਨ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਸਬੰਧ 'ਚ ਦਰਜ ਚਾਰ ਐੱਫ.ਆਈ.ਆਰਜ਼. ਅਤੇ ਬਹੁਤੇ ਰਿਕਾਰਡ ਪਹਿਲਾਂ ਤੋਂ ਹੀ ਐੱਸ.ਆਈ.ਟੀ. ਕੋਲ ਹਨ ਅਤੇ ਬਾਕੀ ਦੇ ਰਿਕਾਰਡ ਪੁਲਸ ਵਲੋਂ ਉਨ੍ਹਾਂ ਨੂੰ ਬੀਤੇ ਦਿਨ ਦੇ ਦਿੱਤੇ ਗਏ ਹਨ।
Share on Google Plus

About Ravi

0 comments:

Post a Comment