ਪਟਿਆਲਾ 'ਚ ਪੰਜਾਬੀਆਂ ਦਾ ਹੋਵੇਗਾ ਇਤਿਹਾਸਿਕ ਇਕੱਠ : ਸੁਖਬੀਰ ਬਾਦਲ (ਵੀਡੀਓ)

ਪਟਿਆਲਾ (ਇੰਦਰਜੀਤ ਬਖਸ਼ੀ)— ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ 'ਚ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪਟਿਆਲਾ ਪਹੁੰਚੇ। ਉਨ੍ਹਾਂ ਰੈਲੀ ਸਥਾਨ ਦਾ ਦੌਰਾ ਕਰਦਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੱਖਾਂ ਦੀ ਤਾਦਾਦ 'ਚ ਲੋਕ ਰੈਲੀ 'ਚ ਸ਼ਾਮਲ ਹੋਣਗੇ। ਇਸ ਮੌਕੇ ਜਦੋਂ ਉਨ੍ਹਾਂ ਤੋਂ ਸੁਖਦੇਵ ਢੀਂਡਸਾ ਵੱਲੋਂ ਦਿੱਤੇ ਅਸਤੀਫੇ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਦਾ ਜਵਾਬ ਉਨ੍ਹਾਂ ਕੁਝ ਇਸ ਅੰਦਾਜ਼ ਦਿੱਤਾ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰੈਲੀ 'ਚ ਇਤਿਹਾਸਕ ਇਕੱਠ ਪੰਜਾਬੀਆਂ ਦਾ ਹੋਵੇਗਾ, ਜੋ ਕਾਂਗਰਸ ਨੇ ਪੰਜਾਬ ਦੀ ਜਨਤਾ ਨਾਲ ਜ਼ੁਲਮ ਸਮੇਤ ਧੱਕਾ ਕੀਤਾ ਹੈ ਅਤੇ ਜੋ ਡੈਮੋਕ੍ਰਟਿਕ ਸਿਸਟਮ ਕਾਂਗਰਸ ਨੇ ਖਤਮ ਕੀਤਾ ਹੈ, ਉਸ ਦੇ ਖਿਲਾਫ ਪੰਜਾਬ ਦੀ ਜਨਤਾ ਨੂੰ ਅਸੀਂ ਅਪੀਲ ਕੀਤੀ ਹੈ ਅਤੇ ਲੱਖਾਂ ਦੀ ਗਿਣਤੀ 'ਚ ਲੋਕ ਰੈਲੀ 'ਚ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਅਕਾਲੀ ਦਲ ਕੈਪਟਨ ਦੇ ਸ਼ਹਿਰ ਪਟਿਆਲਾ 'ਚ ਰੈਲੀ ਕਰ ਰਿਹਾ ਹੈ ਅਤੇ ਉਸੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਘਰ ਲੰਬੀ 'ਚ ਰੈਲੀ ਕਰਨ ਜਾ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜ੍ਹੇ ਵੱਲੋਂ ਇਸੇ ਦਿਨ ਰੋਸ ਮਾਰਚ ਕੀਤਾ ਜਾਵੇਗਾ।


Share on Google Plus

About Ravi

0 comments:

Post a Comment