ਪੂਰੇ ਟੱਬਰ ਦੇ ਸਨ ਨਾਜਾਇਜ਼ ਸੰਬੰਧ, ਰੋੜਾ ਬਣੇ ਪਿਤਾ ਦਾ ਕੀਤਾ ਕਤਲ

ਮਾਨਸਾ— ਮਾਨਸਾ 'ਚ ਹਵਸ ਦੀ ਅੱਗ 'ਚ ਅੰਨੇ ਹੋਏ ਇਕ ਪਰਿਵਾਰ ਨੇ ਆਪਣੇ ਹੀ ਪਰਿਵਾਰ ਦੇ ਮੁਖੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਦੇ ਮੁਖੀ (ਪਿਤਾ) ਦੇ ਕਤਲ 'ਚ ਉਸ ਦੀਆਂ ਤਿੰਨ ਧੀਆਂ, ਪੁੱਤਰ, ਉਸ ਦੀ ਪ੍ਰੇਮਿਕਾ ਅਤੇ ਮ੍ਰਿਤਕ ਦੀ ਪਤਨੀ ਸ਼ਾਮਲ ਹਨ। ਇਸ ਸਾਰੇ ਪਰਿਵਾਰ ਦੇ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਸੰਬੰਧ ਸਨ ਅਤੇ ਮ੍ਰਿਤਕ ਹਰਿਵੰਸ਼ ਇਨ੍ਹਾਂ ਨੂੰ ਨਾਜਾਇਜ਼ ਸੰਬੰੰਧਾਂ ਤੋਂ ਵਰਜਦਾ ਸੀ, ਜਿਸ ਕਰਕੇ ਸਾਰੇ ਪਰਿਵਾਰ ਨੇ ਮੁਖੀ ਨੂੰ ਸਾਜਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਅੱਜ ਪੁਲਸ ਨੇ ਸਾਰੇ ਟੱਬਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਨਾਜਾਇਜ਼ ਸਬੰਧਾਂ ਦੇ ਚਲਦਿਆਂ ਮਾਨਸਾ ਜ਼ਿਲੇ ਦੇ ਪਿੰਡ ਹੋਡਲਾ ਕਲਾਂ ਦੇ ਹਰਿਵੰਸ਼ ਸਿੰਘ ਦਾ ਪੂਰਾ ਟੱਬਰ ਸਲਾਖਾਂ ਪਿੱਛੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਹਰਿਵੰਸ਼ ਸਿੰਘ ਦਾ 2 ਅਕਤੂਬਰ ਨੂੰ ਕਤਲ ਕੀਤਾ ਗਿਆ ਸੀ ਅਤੇ ਪੁਲਸ ਥਾਣੇ 'ਚ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਹੀ ਮਾਮਲਾ ਦਰਜ ਕਰਵਾਇਆ ਸੀ। ਪੁਲਸ ਜਾਂਚ 'ਚ ਅਹਿਮ ਖੁਲਾਸੇ ਕਰਦੇ ਹੋਏ ਸੀਨੀਅਰ ਪੁਲਸ ਕਪਤਾਨ ਮਨਧੀਰ ਸਿੰਘ ਨੇ ਦੱਸਿਆ ਕਿ ਹਰਿਵੰਸ਼ ਸਿੰਘ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਤਿੰਨੋਂ ਬੱਚਿਆਂ ਸਮੇਤ ਮ੍ਰਿਤਕ ਦੀ ਪਤਨੀ ਦੇ ਨਾਜਾਇਜ਼ ਸੰਬੰਧ ਸਨ ਅਤੇ ਹਰਿਵੰਸ਼ ਸਿੰਘ ਇਨ੍ਹਾਂ ਨਾਜਾਇਜ਼ ਸੰਬੰਧਾਂ 'ਚ ਰੋੜਾ ਬਣ ਰਿਹਾ ਸੀ, ਜਿਸ ਕਰਕੇ ਪੂਰੇ ਪਰਿਵਾਰ ਨੇ ਸਾਜਿਸ਼ ਤਹਿਤ ਹਰਿਵੰਸ਼ ਸਿੰਘ ਦਾ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਪੁਲਸ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਪੁਲਸ ਨੇ ਜਾਂਚ ਦੌਰਾਨ ਕਤਲ ਦਾ ਮਾਮਲਾ ਸੁਲਝਾਉਂਦੇ ਹੋਏ ਅੱਜ ਸਾਰੇ ਦੋਸ਼ੀਆਂ ਗ੍ਰਿਫਤਾਰ ਕਰ ਲਿਆ।

ਮ੍ਰਿਤਕ ਦੀਆਂ ਤਿੰਨੋਂ ਧੀਆਂ ਨੇ ਕਤਲ ਦੀ ਵਾਰਦਾਤ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਹੱਤਿਆ ਕਰਨ ਦਾ ਬਹੁਤ ਅਫਸੋਸ ਹੈ। ਉਥੇ ਹੀ ਮ੍ਰਿਤਕ ਦੀ ਪਤਨੀ ਨੇ ਵੀ ਅਫਸੋਸ ਕਰਦੇ ਹੋਏ ਕਿਹਾ ਕਿ ਉਸ ਦਾ ਪਤੀ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਾਜਿਸ਼ ਤਹਿਤ ਹਰਿਵੰਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Share on Google Plus

About Ravi

0 comments:

Post a Comment