ਅਲਾਵਲਪੁਰ, (ਬੰਗਡ਼)- ਪੁਲਸ ਥਾਣਾ ਆਦਮਪੁਰ ਦੇ ਅਧੀਨ ਅਾਉਂਦੀ ਪੁਲਸ ਚੌਕੀ ਅਲਾਵਲਪੁਰ ਵੱਲੋਂ ਇਕ ਵਿਅਕਤੀ ਨੂੰ 1 ਕਿਲੋ ਡੋਡਿਅਾਂ ਸਮੇਤ ਕਾਬੂ ਕੀਤਾ ਗਿਆ ਹੈ। ਚੌਕੀ ਇੰਚਾਰਜ ਦਲਜੀਤ ਕੁਮਾਰ ਨੇ ਦੱਸਿਆ ਕਿ ਅਲਾਵਲਪੁਰ ਪੁਲਸ ਪਾਰਟੀ ਵੱਲੋਂ ਰੇਲਵੇ ਕਰਾਸਿੰਗ ਅਲਾਵਲਪੁਰ ਨਜ਼ਦੀਕ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਤਾਂ ਉਸ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਇਕ ਕਿਲੋ ਡੋਡੇ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਰਾਮੁੂ ਪੁੱਤਰ ਬਲਵੀਰ ਸਿੰਘ ਵਾਸੀ ਰਾਓਵਾਲੀ ਪੁਲਸ ਥਾਣਾ ਮਕਸੁੂਦਾਂ ਜ਼ਿਲਾ ਜਲੰਧਰ ਵਜੋਂ ਹੋਈ ਹੈ, ਜਿਸ ਉਪਰ ਪੁਲਸ ਥਾਣਾ ਅਾਦਮਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਅਾ ਹੈ।
Subscribe to:
Post Comments
(
Atom
)
0 comments:
Post a Comment