ਇਮਰਾਨ ਲਈ ਬਣਾਈਆਂ ਸੱਪ ਦੀ ਚਮੜੀ ਵਾਲੀਆਂ ਪਿਸ਼ਾਵਰੀ ਚੱਪਲਾਂ ਵਿਭਾਗ ਵਲੋਂ ਜ਼ਬਤ

ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤੋਹਫ਼ੇ ਵਜੋਂ ਦੇਣ ਲਈ ਬਣਾਈਆਂ ਗਈਆਂ ਸੱਪ ਦੀ ਚਮੜੀ ਵਾਲੀਆਂ ਪਿਸ਼ਾਵਰੀ ਸੈਂਡਲ (ਚੱਪਲਾਂ) ਸੂਬਾ ਖ਼ੈਬਰ ਪਖਤੂਨਖਵਾ ਦੇ ਜੰਗਲੀ ਜੀਵ ਵਿਭਾਗ ਵਲੋਂ ਜ਼ਬਤ ਕਰ ਲਈਆਂ ਗਈਆਂ ਹਨ।

ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸੈਂਡਲਾਂ ਬਾਰੇ ਪੱਕੀ ਸੂਚਨਾ ਮਿਲਣ 'ਤੇ ਉਨ੍ਹਾਂ ਪਿਸ਼ਾਵਰ ਦੇ ਨਮਕ ਮੰਡੀ ਇਲਾਕੇ 'ਚ ਅਫ਼ਗ਼ਾਨ ਚੱਪਲ ਹਾਊਸ ਨਾਮੀ ਜੁੱਤੀਆਂ ਦੀ ਦੁਕਾਨ 'ਤੋਂ ਛਾਪੇਮਾਰੀ ਦੌਰਾਨ ਇਹ ਬਰਾਮਦ ਕੀਤੀਆਂ ਗਈਆਂ।

ਹਾਲਾਂਕਿ ਦੁਕਾਨ ਦੇ ਮਾਲਕ ਨੂਰਦੀਨ ਸਿਨਵਾਰੀ ਨੇ ਆਪਣੇ ਬਚਾਓ ਪੱਖ 'ਚ ਕਿਹਾ ਕਿ ਸੱਪ ਦੀ ਚਮੜੀ ਅਮਰੀਕਾ ਤੋਂ ਦੋ ਜੋੜੀ ਕਪਤਾਨ ਚੱਪਲਾਂ ਬਣਾਉਣ ਲਈ ਭੇਜੀ ਗਈ ਸੀ ਅਤੇ ਚਮੜੀ ਦੇਣ ਵਾਲੇ ਨੇ ਇਕ ਜੋੜੀ ਖੁਦ ਲਈ ਅਤੇ ਦੂਜੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਬਣਾਉਣ ਲਈ ਕਿਹਾ ਸੀ।


ਜ਼ਿਲ੍ਹਾ ਜੰਗਲੀ ਜੀਵ ਵਿਭਾਗ ਅਧਿਕਾਰੀ ਅਲੀਮ ਖਾਨ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਚਮੜਾ ਸੱਪ ਦਾ ਹੀ ਹੈ ਅਤੇ ਇਸ ਬਾਰੇ ਅਜੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ੈਬਰ ਪਖਤੂਨਖਵਾ ਦੇ ਸੂਬਾਈ ਵਾਤਾਵਰਨ ਮੰਤਰੀ ਇਸਤਆਕ ਓਮਰ ਨੇ ਕਿਹਾ ਕਿ ਸੱਪ ਦੀ ਚਮੜੀ ਤੋਂ ਚੱਪਲਾਂ ਬਣਾਉਣਾ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ।
Share on Google Plus

About Ravi

0 comments:

Post a Comment