ਕੁੰਵਰ ਵਿਜੈ ਪ੍ਰਤਾਪ ਦੁਆਲੇ ਮੁੜ ਹੋਇਆ ਅਕਾਲੀ ਦਲ, ਭਲਕੇ ਚੋਣ ਕਮਿਸ਼ਨ ਨੂੰ ਮਿਲੇਗਾ ਵਫ਼ਦ

ਅਕਾਲੀ ਦਲ ਬਾਦਲ ਨੇ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਅਹਿਮ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਮੁੜ ਘੇਰਾ ਪਾਉਣ ਦੀ ਤਿਆਰੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਭਲਕੇ ਭਾਰਤੀ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕਰੇਗਾ ਕਿ ਕਾਂਗਰਸ ਸਰਕਾਰ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ ਅਤੇ ਚੋਣ ਕਮਿਸ਼ਨ ਦੇ ਸਾਫ ਹੁਕਮਾਂ ਦੇ ਬਾਵਜੂਦ ਇਸ ਅਫਸਰ ਨੂੰ ਜਾਂਚ ਉਤੇ ਲਾਈ ਰੱਖਿਆ।

ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਮਪੀ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਇਹ ਵਫ਼ਦ ਮੰਗਲਵਾਰ ਸ਼ਾਮ ਨੂੰ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਮਿਲੇਗਾ। ਵਫ਼ਦ ਦਸਤਾਵੇਜ਼ੀ ਸਬੂਤ ਦੇ ਕੇ ਚੋਣ ਕਮਿਸ਼ਨ ਨੂੰ ਜਾਣੂ ਕਰਵਾਏਗਾ ਕਿ ਚੋਣ ਕਮਿਸ਼ਨ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਕਾਰਵਾਈ ਦੀ ਜਾਂਚ ਲਈ ਬਣਾਈ ਸਿੱਟ ਤੋਂ ਆਈਜੀ ਦੇ ਤਬਾਦਲੇ ਸਬੰਧੀ ਦਿੱਤੇ ਨਿਰਦੇਸ਼ਾਂ ਮਗਰੋਂ ਕਿਸ ਤਰ੍ਹਾਂ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਗੁਮਰਾਹ ਕੀਤਾ।

ਦੱਸ ਦਈਏ ਕਿ ਇਸ ਅਫਸਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਾਦਲਾਂ ਨੂੰ ਵਖਤ ਪਾਇਆ ਹੋਇਆ ਸੀ। ਚੋਣ ਜ਼ਾਬਤੇ ਮੌਕੇ ਇਸ ਅਫਸਰ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਪਿੱਛੋਂ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਗਿਆ। ਅਕਾਲੀ ਦਲ ਦੇ ਦੋਸ਼ ਹਨ ਕਿ ਬਦਲੀ ਦੀ ਬਾਵਜੂਦ ਇਹ ਅਫਸਰ ਸਿੱਟ ਵਿਚ ਕੰਮ ਕਰਦਾ ਰਿਹਾ।
Share on Google Plus

About Ravi

0 comments:

Post a Comment