ਬੰਗਾ ਨੇੜੇ ਨੌਜਵਾਨ ਦੀ ਮੌਤ

ਬੰਗਾ, 3 ਜੂਨ (ਜਸਬੀਰ ਸਿੰਘ ਨੂਰਪੁਰ)- ਪਿੰਡ ਮਜਾਰਾ ਨੌ ਆਬਾਦ ਵਿਖੇ ਇਕ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਗਏ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਹਿਚਾਣ ਚਰਨਜੀਤ ਸਿੰਘ ਸ਼ੇਰਾ ਪੁੱਤਰ ਹਰਭਜਨ ਸਿੰਘ ਵਾਸੀ ਹੀਉਂ ਵਜੋਂ ਹੋਈ। ਉਸ ਦੀ ਉਮਰ 48 ਸਾਲ ਦੇ ਕਰੀਬ ਦੱਸੀ ਜਾਂਦੀ ਹੈ।

ਮ੍ਰਿਤਕ ਆਪਣੇ ਪਿੱਛੇ ਦੋ ਲੜਕੇ ਤੇ ਪਤਨੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਰਨਜੀਤ ਮਜਾਰੇ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਗਿਆ ਸੀ, ਜ਼ਿਆਦਾ ਗਰਮੀ ਨਾਲ ਉਸ ਨੂੰ ਘਬਰਾਹਟ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
Share on Google Plus

About Ravi

0 comments:

Post a Comment