ਬ੍ਰਹਮ ਮੋਹਿੰਦਰਾ ਤੋਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਲੈ ਕੇ ਮੰਤਰੀ ਬਲਵੀਰ ਸਿੱਧੂ ਨੂੰ ਦੇ ਦਿੱਤੀ ਗਈ ਹੈ। ਨਵਜੋਤ ਸਿੱਧੂ ਤੋਂ ਟੂਰੀਜ਼ਮ ਤੇ ਟ੍ਰੈਵਲ ਵਿਭਾਗ ਜ਼ਿੰਮੇਵਾਰੀ ਖੋਹ ਕੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ। ਨਵਜੋਤ ਸਿੱਧੂ ਨੂੰ ਬਿਜਲੀ ਮੰਤਚਰੀ ਬਣਾਇਆ ਗਿਆ ਹੈ। ਚਰਨਜੀਤ ਚੰਨੀ ਦਾ ਟੈਕਨੀਕਲ ਐਜੂਕੇਸ਼ਨ ਵਿਭਾਗ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਲੈ ਲਿਆ।
ਮੰਤਰੀ ਬਲਵੀਰ ਸਿੱਧੂ ਦਾ ਪਸ਼ੂ ਪਾਲਣ ਵਿਭਾਗ ਹੁਣ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਦਿੱਤਾ ਗਿਆ। ਬਾਜਵਾ ਪੰਚਾਇਤ ਮੰਤਰੀ ਵਿਭਾਗ ਆਪਣੇ ਕੋਲ ਰੱਖਣਗੇ. ਬਾਜਵਾ ਨੂੰ ਉੱਛ ਸਿੱਖਿਆ ਵਿਭਾਗ ਵੀ ਦਿੱਤਾ ਗਿਆ। ਇਸ ਕਰਕੇ ਉਨ੍ਹਾਂ ਦੀ ਜਿੰਮੇਵਾਰੀ ਵਧੀ ਹੈ।
ਬਾਜਵਾ ਦਾ ਸ਼ਹਿਰੀ ਵਿਕਾਸ ਵਿਭਾਗ ਹੁਣ ਮਾਲ ਮੰਤਰੀ ਸੁੱਖ ਸਰਕਾਰੀਆ ਨੂੰ ਦਿੱਤਾ ਗਿਆ। ਮਾਲ ਵਿਭਾਗ ਸਰਕਾਰੀਆਂ ਤੋਂ ਲੈ ਕੇ ਗੁਰਪ੍ਰੀਤ ਕਾਂਗੜ ਨੂੰ ਦਿੱਤਾ ਗਿਆ. ਕਾਂਗੜ ਪਹਿਲਾਂ ਬਿਜਲੀ ਮੰਤਰੀ ਸਨ।
ਸਿੱਖਿਆ ਮੰਤਰੀ ਓਪੀ ਸੋਨੀ ਨੂੰ ਹੁਣ ਸਿਹਤ ਮੰਤਰੀ ਬਣਾਇਆ ਗਿਆ। ਮਨਪ੍ਰੀਤ ਬਾਦਲ ਅਜੇ ਵੀ ਖਜ਼ਾਨਾ ਮੰਤਰੀ ਬਣੇ ਰਹਿਣਗੇ. ਪਰ ਉਨ੍ਹਾ ਤੋਂ ਸਰਾਕਾਰੀ ਸੁਧਾਰ ਵਿਭਾਗ ਸੀਐੱਮ ਨੇ ਆਪਣੇ ਕੋਲ ਲੈ ਲਿਆ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਹੁਣ ਐਨਆਰਆਈ ਅਫੇਅਰ ਦੀ ਡਿਊਟੀ ਵੀ ਮਿਲੀ ਹੈ। ਟਰਾਂਸਪੋਰਟ ਵਿਭਾਗ ਅਰੁਣਾ ਚੌਧਰੀ ਤੋਂ ਲੈ ਕੇ ਮੰਤਰੀ ਰਜ਼ੀਆਂ ਸੁਲਤਾਨਾ ਨੂੰ ਦਿੱਤਾ ਗਿਆ। ਰਜ਼ੀਆਂ ਲਸੁਲਤਾਨਾ ਨੂੰ ਵਾਟਰ ਸਪਲਾਈ ਵਿਭਾਗ ਮਿਲਿਆ ਹੋਵੇਗਾ, ਅਰੁਣਾ ਚੌਧਰੀ ਨੂੰ ਮਹਿਲਾ ਵਿਕਾਸ ਮਹਿਕਮਾ ਦਿੱਤਾ ਗਿਆ।
ਚਾਰ ਮੰਤਰੀਆਂ ਸੁਖਜਿੰਦਰ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਸੂਧੂ ਸਿੰਘ ਧਰਮਸੋਤ, ਦੇ ਮਹਿਕਮਿਆਂ ਵਿੱਚ ਕੋਈ ਬਦਲਾਅ ਨਹੀਂ ਹੋਈਆਂ। ਬ੍ਰਹਮ ਮਹਿੰਦਰਾ ਦਾ ਸਿਹਤ ਅਤੇ ਪਰਿਵਾਰ ਵੈੱਲਫੇਅਰ ਮੰਤਰਾਲਾ ਸਾਂਭਣਗੇ ਬਲਬੀਰ ਸਿੱਧੂ।
ਨਵਜੋਤ ਸਿੰਘ ਸਿੱਧੂ ਕੋਲ ਪਾਵਰ ਅਤੇ ਨਿਊ ਐਂਡ ਰੀਨਿਊਏਬਲ ਐਨਰਜੀ ਸੋਰਸਿਸ ਵਿਭਾਗ। ਚਰਨਜੀਤ ਚੰਨੀ ਕੋਲ ਟੂਰਿਜ਼ਮ ਤੇ ਕਲਚਰ ਅਫੇਅਰ ਮਹਿਕਮਾ। ਚਰਨਜੀਤ ਚੰਨੀ ਦਾ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਟ੍ਰੇਨਿੰਗ ਅਤੇ ਇੰਪਲਾਇਮੈਂਟ ਖ਼ੁਦ ਸਾਂਭਣਗੇ ਮੁੱਖ ਮੰਤਰੀ।
ਐਨੀਮਲ ਹਸਬੈਂਡਰੀ ਫਿਸ਼ਰੀਜ਼ ਅਤੇ ਡਾਇਰੀ ਦਾ ਮਹਿਕਮਾ ਤ੍ਰਿਪਤ ਰਜਿੰਦਰ ਬਾਜਵਾ ਨੂੰ ਸੌਂਪਿਆ ਅਤੇ ਹਾਈਅਰ ਐਜੂਕੇਸ਼ਨ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲਾ ਬਾਜਵਾ ਕੋਲ ਬਰਕਰਾਰ। ਤ੍ਰਿਪਤ ਬਾਜਵਾ ਦਾ ਹਾਊਸਿੰਗ ਅਤੇ ਅਰਬਨ ਡਿਵਲਪਮੈਂਟ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸੌਂਪਿਆ ਗਿਆ। ਗੁਰਪ੍ਰੀਤ ਸਿੰਘ ਕਾਂਗੜ ਨੂੰ ਸੌਂਪਿਆ ਰੈਵੇਨਿਊ ਮੰਤਰਾਲਾ ,ਰੀਹੈਬਿਲੀਟੇਸ਼ਨ ਅਤੇ ਡਿਜ਼ਾਸਟਰ ਮੈਨੇਜਮੈਂਟ।
ਸਕੂਲੀ ਸਿੱਖਿਆ ਓਪੀ ਸੋਨੀ ਤੋਂ ਵਿਜੇਂਦਰ ਸਿੰਗਲਾ ਨੂੰ ਸੌਂਪੀ ਗਈ ਹੈ। ਮਨਪ੍ਰੀਤ ਬਾਦਲ ਤੋਂ ਗਵਰਨੈਂਸ ਰਿਫਾਰਮਸ ਅਤੇ ਸਿੰਗਲਾ ਦਾ ਆਈ ਟੀ ਮਹਿਕਮਾ ਖ਼ੁਦ ਸਾਂਭਣਗੇ ਮੁੱਖ ਮੰਤਰੀ। ਰਾਣਾ ਸੋਢੀ ਨੂੰ ਐਨਆਰਆਈ ਅਫੇਅਰ ਦਾ ਵਿਭਾਗ ਸੌਂਪਿਆ ਟਰਾਂਸਪੋਰਟ ਮਨਿਸਟਰੀ ਅਰੁਣਾ ਚੌਧਰੀ ਤੋਂ ਰਜ਼ੀਆ ਸੁਲਤਾਨ ਨੂੰ ਸੌਂਪੀ।ਅਰੁਣਾ ਚੌਧਰੀ ਨੂੰ ਸੋਸ਼ਲ ਸਕਿਓਰਿਟੀ ਮਹਿਲਾ ਅਤੇ ਬਾਲ ਵਿਕਾਸ ਡਿਪਾਰਟਮੈਂਟ ਸੌਂਪਿਆ ਹੈ।
0 comments:
Post a Comment