PUBG ਹੋ ਸਕਦੀ ਬੈਨ! ਕਿਸ ਤਰ੍ਹਾਂ ਯੂਜ਼ਰਸ ਦਾ ਡਾਟਾ ਹੋ ਸਕਦਾ ਚੋਰੀ, ਜਾਣੋ ਪੂਰਾ ਵਿਸਥਾਰ

ਸਭ ਤੋਂ ਜ਼ਿਆਦਾ ਲੋਕਾਂ ਦੇ ਮਨ 'ਚ ਇਹੀ ਸਵਾਲ ਹੈ ਕਿ ਕੀ PUBG ਚੀਨੀ ਐਪ ਹੈ? ਅਸੀਂ ਤਹਾਨੂੰ ਦੱਸਦੇ ਹਾਂ ਕਿ PUBG ਚੀਨੀ ਐਪ ਨਹੀਂ ਹੈ। PUBG ਇਕ ਸਾਊਥ ਕੋਰੀਆਈ ਆਨਲਾਈਨ ਵੀਡੀਓ ਗੇਮ ਹੈ ਤੇ ਇਸ ਗੇਮ ਨੂੰ ਬਲੂਹੋਲ ਦੀ ਸਹਾਇਕ ਕੰਪਨੀ Battleground ਨੇ ਬਣਾਇਆ ਹੈ। ਇਹ ਕੰਪਨੀ ਸਾਊਥ ਕੋਰੀਆ ਦੀ ਹੈ।

ਨਵੀਂ ਦਿੱਲੀ: ਭਾਰਤ-ਚੀਨ ਤਣਾਅ ਵਿਚਾਲੇ ਕੇਂਦਰ ਸਰਕਾਰ ਨੇ ਚੀਨ 'ਤੇ ਡਿਜ਼ੀਟਲ ਸਟ੍ਰਾਇਕ ਕਰਦਿਆਂ ਹਾਲ ਹੀ 'ਚ 106 ਐਪਸ ਨੂੰ ਬੈਨ ਕਰ ਦਿੱਤਾ ਹੈ। ਭਾਰਤ 'ਚ ਪਾਬੰਦੀ ਲਾਈਆਂ ਗਈਆਂ 59 ਤੇ 47 ਐਪਸ ਤੋਂ ਬਾਅਦ 275 ਹੋਰ ਐਪ ਸਰਕਾਰ ਦੇ ਰਾਡਾਰ 'ਤੇ ਹਨ। ਇਸ ਲਿਸਟ 'ਚ ਗੇਮ ਐਪ PUBG ਦਾ ਨਾਂ ਵੀ ਸ਼ਾਮਲ ਹੈ। PUBG ਮੋਬਾਇਲ ਸਮਾਰਟਫੋਨ 'ਤੇ ਉਪਲਬਧ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਬੈਟਲ ਰਾਇਲ ਗੇਮਸ 'ਚੋਂ ਇਕ ਹੈ।

ਕੀ PUBG ਚੀਨੀ ਐਪ ਹੈ?


ਸਭ ਤੋਂ ਜ਼ਿਆਦਾ ਲੋਕਾਂ ਦੇ ਮਨ 'ਚ ਇਹੀ ਸਵਾਲ ਹੈ ਕਿ ਕੀ PUBG ਚੀਨੀ ਐਪ ਹੈ? ਅਸੀਂ ਤਹਾਨੂੰ ਦੱਸਦੇ ਹਾਂ ਕਿ PUBG ਚੀਨੀ ਐਪ ਨਹੀਂ ਹੈ। PUBG ਇਕ ਸਾਊਥ ਕੋਰੀਆਈ ਆਨਲਾਈਨ ਵੀਡੀਓ ਗੇਮ ਹੈ ਤੇ ਇਸ ਗੇਮ ਨੂੰ ਬਲੂਹੋਲ ਦੀ ਸਹਾਇਕ ਕੰਪਨੀ Battleground ਨੇ ਬਣਾਇਆ ਹੈ। ਇਹ ਕੰਪਨੀ ਸਾਊਥ ਕੋਰੀਆ ਦੀ ਹੈ।


ਚੀਨ ਦੇ ਸਭ ਤੋਂ ਵੱਡੇ ਵੀਡੀਓ ਗੇਮ ਪਬਲਿਸ਼ਰ ਟੇਂਸੇਂਟ ਗੇਮਸ ਨੇ ਬਲੂਹੋਲ 'ਚ ਹਿੱਸੇਦਾਰੀ ਖਰੀਦ ਰੱਖੀ ਹੈ। PUBG ਦੇ ਮੋਬਾਇਲ ਵਰਜ਼ਨ ਨੂੰ ਟੇਂਸੇਂਟ ਨੇ ਹੀ ਡਿਵੈਲਪ ਕੀਤਾ ਹੈ। ਇਸ ਵਜ੍ਹਾ ਨਾਲ ਪਬਜੀ ਮੋਬਾਇਲ ਓਪਨ ਕਰਨ ਤੇ ਟੇਂਸੇਂਟ ਗੇਮਜ਼ ਦਾ ਲੋਗੋ ਦਿਖਾਈ ਦਿੰਦਾ ਹੈ। PUBG ਦਾ ਪਬਲਿਸ਼ਰ ਬਲੂਹੋਲ ਦੀ ਸਹਾਇਕ ਕੰਪ Battleground ਹੈ ਤੇ PUBG ਮੋਬਾਇਲ ਦਾ ਪਬਲਿਸ਼ਰ ਟੇਂਸੇਂਟ ਹੈ। ਬਲੂਹੋਲ ਨੇ ਚੀਨ 'ਚ ਟੇਂਸੇਂਟ ਦੇ ਨਾਲ ਮਿਲ ਕੇ PUBG ਮੋਬਾਈਲ ਲਾਂਚ ਕੀਤਾ ਹੈ।


ਕੀ ਹੈ ਪ੍ਰਾਈਵੇਸੀ ਪਾਲਿਸੀ:


PUBG ਮੋਬਾਈਲ ਦੀ ਪ੍ਰਾਈਵੇਸੀ ਪਾਲਿਸੀ ਮੁਤਾਬਕ ਕੰਪਨੀ ਦਾ ਸਰਵਰ ਭਾਰਤ 'ਚ ਹੈ। ਭਾਰਤ ਦੇ ਯੂਜ਼ਰਸ ਦਾ ਡਾਟਾ ਇਸੇ ਸਰਵਰ 'ਚ ਸਟੋਰ ਹੁੰਦਾ ਹੈ। ਭਾਰਤ ਤੋਂ ਇਲਾਵਾ ਕੰਪਨੀ ਦਾ ਸਰਵਰ ਚੀਨ, ਅਮਰੀਕਾ ਤੇ ਸਿੰਗਾਪੁਰ 'ਚ ਵੀ ਹੈ। ਇੱਥੇ ਵੀ ਯੂਜ਼ਰਸ ਦਾ ਡਾਟਾ ਸਟੋਰ ਹੁੰਦਾ ਹੈ।

ਇੱਥੇ ਯੂਜ਼ਰਸ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਪਾਲਿਸੀ ਮੁਤਾਬਕ ਕੰਪਨੀ ਪਬਜੀ ਮੋਬਾਈਲ ਦਾ ਡਾਟਾ ਕਿਸੇ ਵੀ ਥਰਡ ਪਾਰਟੀ ਨੂੰ ਦੇ ਸਕਦੀ ਹੈ। ਥਰਡ ਪਾਰਟੀ ਯੂਜ਼ਰਸ ਦਾ ਡਾਟਾ ਕਲੈਕਟ ਅਤੇ ਯੂਜ਼ ਕਰ ਸਕਦੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਡਾਟਾ ਪ੍ਰੋਟੈਕਸ਼ਨ ਲਈ ਮੇਜਰਸ ਲੈਂਦੀ ਹੈ ਪਰ ਫਿਰ ਵੀ ਡਾਟਾ ਸੁਰੱਖਿਅਤ ਹੋਣ ਦੀ ਕੋਈ ਗਾਰੰਟੀ ਨਹੀਂ ਹੈ।


ਇਕ ਰਿਪੋਰਟ ਮੁਤਾਬਕ 2020 ਦੀ ਪਹਿਲੀ ਤਿਮਾਹੀ 'ਚ PUBG ਮੋਬਾਇਲ ਨੂੰ 60 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ। ਉੱਥੇ ਹੀ ਮਈ 'ਚ PUBG ਮੋਬਾਇਲ 226 ਮਿਲੀਅਨ ਡਾਲਰ ਰੈਵੇਨਿਊ ਦੇ ਨਾਲ ਦੁਨੀਆਂ ਦਾ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲਾ ਮੋਬਾਇਲ ਗੇਮ ਬਣ ਚੁੱਕਾ ਹੈ।

Share on Google Plus

About Ravi

0 comments:

Post a Comment