ਪੰਜਾਬ ਨੂੰ ਛੱਡ ਕੇ ਚੱਕਾ ਜਾਮ ਦਾ ਨਹੀਂ ਹੋਇਆ ਕਿਤੇ ਅਸਰ, ਅੰਦੋਲਨ ਸਿਰਫ ਪੰਜਾਬ ਤੱਕ ਸੀਮਤ: ਗਰੇਵਾਲ


ਪੰਜਾਬ ਭਾਜਪਾ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਦੀ ਕਿਸਾਨਾਂ ਦੇ ਚੱਕਾ ਜਾਮ ਸਬੰਧੀ ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਕੀਤੀ। ਹਰਜੀਤ ਗਰੇਵਾਲ ਨੇ ਕਿਹਾ ਇਸ ਚੱਕਾ ਜਾਮ ਦਾ ਕੋਈ ਅਰਥ ਨਹੀਂ ਹੈ। ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੈ ਪਰ ਕਿਸਾਨ ਸੰਗਠਨਾਂ ਦੇ ਕੁਝ ਆਗੂ ਅਤੇ ਵਿਰੋਧੀ ਧਿਰ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।

ਗਰੇਵਾਲ ਨੇ ਕਿਹਾ ਕਿ ਇਸ ਚੱਕਾ ਜਾਮ ਦਾ ਕੋਈ ਅਸਰ ਨਹੀਂ, ਸਿਰਫ ਇਹ ਪੰਜਾਬ ਦੇ ਕਿਸਾਨਾਂ ਦਾ ਚੱਕਾ ਜਾਮ ਹੈ। ਗਰੇਵਾਲ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕਿਸਾਨਾਂ ਨਾਲ 11 ਦੌਰ ਦੀ ਗੱਲਬਾਤ ਕੀਤੀ ਹੈ। ਤਿੰਨ ਕੇਂਦਰੀ ਮੰਤਰੀ ਗੱਲਬਾਤ ਵਿੱਚ ਬੈਠੇ ਹਨ।

ਸਰਕਾਰ ਨੇ ਕਿਸਾਨਾਂ ਨੂੰ ਮਸਲੇ ਦੇ ਹੱਲ ਲਈ ਪ੍ਰਸਤਾਵ ਦਿੱਤਾ ਹੈ, ਪਰ ਕੁਝ ਕਿਸਾਨ ਆਗੂ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਰਕਾਰ 'ਤੇ ਗੱਲ ਨਾ ਕਰਨ ਦਾ ਦੋਸ਼ ਲਗਾਉਂਦੇ ਹਨ।

ਗਰੇਵਾਲ ਨੇ ਕਿਹਾ ਕਿ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ। ਪੰਜਾਬ ਨੂੰ ਛੱਡ ਕੇ ਇਸ ਅੰਦੋਲਨ ਦਾ ਕਿਤੇ ਕੋਈ ਅਸਰ ਨਹੀਂ ਹੈ। ਰਾਕੇਸ਼ ਟਿਕੈਟ ਇਹ ਜਾਣਦੇ ਸਨ, ਇਸੇ ਲਈ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ।


Share on Google Plus

About Ravi

0 comments:

Post a Comment