ਜੰਮੂ: ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਇੱਕ ਵਾਰ ਫਿਰ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਬੀਤੇ ਕੱਲ੍ਹ ਯਾਤਰੀਆਂ ਲਈ ਪਵਿੱਤਰ ਗੁਫ਼ਾ ਦੇ ਕਪਾਟ ਖੋਲ੍ਹ ਦਿੱਤੇ ਗਏ। ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਰਹੇ ਹਨ।
ਬੀਤੇ ਦਿਨ ਜੰਮੂ ਕਸ਼ਮੀਰ ਦੇ ਰਾਜਪਾਲ ਐਨ ਐਨ ਵੋਹਰਾ ਨੇ ਰਵਾਇਤੀ ਤਰੀਕੇ ਨਾਲ ਗੁਫ਼ਾ ਦਾ ਜਿੰਦਾ ਖੋਲ੍ਹਿਆ। ਸਭ ਤੋਂ ਪਹਿਲਾਂ ਆਰਤੀ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ 1,007 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ।
ਕੱਲ੍ਹ ਖਰਾਬ ਮੌਸਮ ਦੇ ਬਾਅਦ ਬਾਲਟਾਲ ਵਿੱਚ ਯਾਤਰਾ ਰੋਕ ਦਿੱਤੀ ਗਈ। ਇਸ ਲਈ ਪਹਿਲੇ ਦਿਨ ਮਹਿਜ਼ 1,007 ਸ਼ਰਧਾਲੂ ਗੁਫ਼ਾ ਵਿੱਚ ਬਰਫ਼ ਦੇ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਸਕੇ। ਸ੍ਰੀ ਅਮਰਨਾਥ ਸ਼੍ਰਾਈਨ ਬੋਰਡ (ਐਸਏਐਸਬੀ) ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਤੋਂ ਭਾਰੀ ਮੀਂਹ ਪੈਣ ਕਾਰਨ ਯਾਤਰਾ ਸ਼ੁਰੂ ਹੋਣ ਵਿੱਚ ਕਈ ਘੰਟਿਆਂ ਦੀ ਦੇਰੀ ਹੋਈ। ਯਾਤਰਾ ਦੇ ਦੋਵੇਂ ਮਾਰਗਾਂ, ਬਾਲਟਾਲ ਤੋਂ 1,316 ਤੇ ਪਹਿਲਗਾਮ ਤਂ ਸਿਰਫ਼ 60 ਸ਼ਰਧਾਲੂਆਂ ਨੇ ਦੁਪਹਿਰੇ ਯਾਤਰਾ ਸ਼ੁਰੂ ਕੀਤੀ।
ਸਖ਼ਤ ਸੁਰੱਖਿਆ ਹੇਠ ਜੰਮੂ ਤੋਂ ਕਰੀਬ 3 ਹਜ਼ਾਰ ਅਮਰਨਾਥ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸ਼ਾਮ ਕਸ਼ਮੀਰ ਦੇ ਬਾਲਟਾਲ ਤੇ ਪਹਿਲਗਾਮ ਬੇਸ ਕੈਂਪ ਪੁੱਜਾ। ਸੜਕ ਮਾਰਗ ਵਰਤਣ ਦੀ ਮਨਜ਼ੂਰੀ ਮਿਲਣ ਪਿੱਛੋਂ ਅੱਜ ਤੜ੍ਹਕੇ 3,434 ਸ਼ਰਧਾਲੂਆਂ ਦਾ ਦੂਜਾ ਜਥਾ ਭਗਵਤੀ ਨਗਰ ਬੇਸ ਕੈਂਪ ਤੋਂ ਕਸ਼ਮੀਰ ਰਵਾਨਾ ਹੋਇਆ।
ਪਵਿੱਤਰ ਸ਼ਿਵਲਿੰਗ ਦੇ ਦਰਸ਼ਨਾਂ ਲਈ 60 ਦਿਨਾਂ ਦੀ ਯਾਤਰਾ ਲਈ ਹੁਣ ਤਕ 2 ਲੱਖ ਤੋਂ ਜ਼ਿਆਦਾ ਸ਼ਰਧਾਲੂ ਰਜਿਸਟਰੇਸ਼ਨ ਕਰਾ ਚੁੱਕੇ ਹਨ। ਯਾਤਰਾ 26 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਏਗੀ।
0 comments:
Post a Comment