ਮਾਨਸਾ: 20 ਸਾਲਾ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਮਾਨਸਾ ਜ਼ਿਲੇ ਦੇ ਪਿੰਡ ਖੋਖਰ ਖੁਰਦ ਵਿਚ 20 ਸਾਲਾ ਨੌਜਵਾਨ ਕਿਸਾਨ ਸੰਦੀਪ ਕੁਮਾਰ ਵਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ 2 ਏਕੜ ਜ਼ਮੀਨ ਦਾ ਮਾਲਕ ਸੀ, ਜਿਸ ਨੇ 6 ਲੱਖ ਬੈਂਕ ਅਤੇ 4 ਲੱਖ ਆੜ੍ਹਤੀਆਂ ਦਾ ਕਰਜ਼ਾ ਦੇਣਾ ਸੀ। ਆਪਣੇ ਸਿਰ 'ਤੇ ਚੜ੍ਹੇ 10 ਲੱਖ ਦੇ ਕਰਜ਼ੇ ਕਾਰਨ ਸੰਦੀਪ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਬੈਂਕ ਅਧਿਕਾਰੀ ਆਪਣਾ ਕਰਜ਼ਾ ਵਾਪਸ ਲੈਣ ਲਈ ਉਸ ਨੂੰ ਜ਼ਮੀਨ ਕੁਰਕੀ ਦੀ ਧਮਕੀ ਦੇ ਰਹੇ ਸਨ, ਜਿਸ ਕਾਰਨ ਸੰਦੀਪ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੀ ਸਹੀ ਸਮਝਿਆ ਅਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Share on Google Plus

About Ravi

0 comments:

Post a Comment