ਇਕੋ ਪਰਿਵਾਰ ਦੇ 4 ਜੀਆਂ ਕਤਲ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਪਰਿਵਾਰ ਦੇ 4 ਮੈਂਬਰਾਂ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਨ ਦੋਸ਼ ਵਿਚ ਖੁਸ਼ਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੋਹਾਲੀ ਦੀ ਸੀ. ਬੀ. ਆਈ. ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਖੁਸ਼ਵਿੰਦਰ ਸਿੰਘ ਨੇ ਕੁਲਵੰਤ ਸਿੰਘ ਉਸ ਦੀ ਪਤਨੀ ਅਤੇ ਦੋ ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ।

ਜਾਣਕਾਰੀ ਮੁਤਾਬਕ ਖੁਸ਼ਵਿੰਦਰ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਦਾ ਰਹਿਣ ਵਾਲਾ ਹੈ। 3 ਜੂਨ, 2004 'ਚ ਉਸ ਨੇ ਫਤਿਹਗੜ੍ਹ ਸਾਹਿਬ ਦੇ ਹੀ ਪਿੰਡ ਨੌਗਾਵਾਂ ਦੇ ਰਹਿਣ ਵਾਲੇ ਇਕ ਪਰਿਵਾਰ ਦੇ 4 ਮੈਂਬਰਾਂ ਕੁਲਵੰਤ ਸਿੰਘ, ਉਸ ਦੀ ਪਤਨੀ ਹਰਜੀਤ ਕੌਰ, ਬੇਟੀ ਰਮਨਦੀਪ ਕੌਰ ਤੇ ਬੇਟੇ ਅਰਵਿੰਦਰ ਸਿੰਘ ਨੂੰ ਨਹਿਰ 'ਚ ਧੱਕਾ ਮਾਰ ਦਿੱਤਾ ਸੀ। ਉਹ ਇਸ ਪਰਿਵਾਰ ਨੂੰ ਨਹਿਰ 'ਤੇ ਇਹ ਕਹਿ ਕੇ ਲੈ ਗਿਆ ਸੀ ਕਿ ਉਹ ਕਿਸੇ ਤਾਂਤਰਿਕ ਦੇ ਕਹਿਣ 'ਤੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਨਹਿਰ ਕੰਢੇ ਬਿਠਾ ਕੇ ਖਵਾਜਾ ਪੀਰ ਦੀ ਪੂਜਾ ਕਰਾਉਣੀ ਚਾਹੁੰਦਾ ਹੈ। ਉੱਥੇ ਜਿਵੇਂ ਹੀ ਉਨ੍ਹਾਂ ਲੋਕਾਂ ਨੇ ਮੂੰਹ ਢਕੇ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਨਹਿਰ 'ਚ ਧੱਕਾ ਦੇ ਦਿੱਤਾ।

ਇਸ ਸਬੰਧੀ 5 ਜੂਨ, 2004 ਨੂੰ ਪੁਲਸ ਥਾਣੇ ਬੱਸੀ ਪਠਾਣਾ 'ਚ ਮ੍ਰਿਤਕ ਪਰਿਵਾਰ ਦੇ ਇਕ ਰਿਸ਼ਤੇਦਾਰ ਕੁਲਤਾਰ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਸੀ। ਪੁਲਸ ਵਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ 'ਚ 2012 'ਚ ਮੁਲਜ਼ਮ ਖੁਸ਼ਵਿੰਦਰ ਸਿੰਘ ਦਾ ਪਤਾ ਲੱਗਾ। ਉਸ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਕੁਲਵੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਵੇਚੀ ਗਈ ਜ਼ਮੀਨ ਦੇ 12 ਲੱਖ ਰੁਪਏ ਹਥਿਆਉਣ ਲਈ ਪਰਿਵਾਰ ਨੂੰ ਮਾਰਿਆ ਸੀ। 
Share on Google Plus

About Ravi

0 comments:

Post a Comment