ਮਨਜੀਤ ਸਿੰਘ ਜੀ. ਕੇ. 'ਤੇ ਹਮਲਾ ਮਾਮਲਾ : ਅਮਰੀਕੀ ਦੂਤਘਰ ਪੁੱਜਾ ਅਕਾਲੀ ਦਲ ਦਾ ਵਫਦ

ਨਵੀਂ ਦਿੱਲੀ/ਕੈਲੀਫੋਰਨੀਆ— ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. 'ਤੇ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ 'ਚ ਹੋਏ ਹਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਹਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜੀ. ਕੇ. 'ਤੇ ਹੋਏ ਇਸ ਹਮਲੇ ਨੂੰ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ ਵਫਦ ਅਮਰੀਕੀ ਦੂਤਘਰ ਪੁੱਜਿਆ ਹੈ, ਜਿੱਥੇ ਰਾਜਦੂਤ ਨਾਲ ਬੈਠਕ ਕੀਤੀ ਗਈ। ਇਸ ਵਫਦ 'ਚ ਸੰਸਦ ਮੈਂਬਰ ਬਲਵਿੰਦਰ ਭੂੰਦੜ, ਹਰਮੀਤ ਕਾਲਕਾ, ਤਰਲੋਚਨ ਸਿੰਘ ਸ਼ਾਮਲ ਸਨ।



ਇਹ ਵਫਦ ਰਾਜਦੂਤ ਨਾਲ ਬੈਠਕ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖਰਕਾਰ ਜੀ. ਕੇ. 'ਤੇ ਅਜਿਹਾ ਬੇਰਹਿਮੀ ਭਰਿਆ ਹਮਲਾ ਕਿਉਂ ਕੀਤਾ ਗਿਆ। ਮੀਟਿੰਗ ਦੌਰਾਨ ਵਫਦ ਨੇ ਅਮਰੀਕੀ ਰਾਜਦੂਤ ਕੈਨੇਥ ਜਸਟਰ ਨੂੰ ਮੰਗ ਪੱਤਰ ਸੌਂਪਿਆ, ਜੋ 6 ਪੰਨ੍ਹਿਆਂ ਦਾ ਸੀ। ਉਨ੍ਹਾਂ ਹਮਲਾਵਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਰੱਖੀ। ਓਧਰ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।



ਦੱਸਣਯੋਗ ਹੈ ਕਿ ਬੀਤੀ 25 ਅਗਸਤ ਨੂੰ ਮਨਜੀਤ ਸਿੰਘ ਜੀ. ਕੇ. 'ਤੇ ਕੈਲੀਫੋਰਨੀਆ ਸਥਿਤ ਯੂਬਾ ਸਿਟੀ ਦੇ ਗੁਰਦੁਆਰੇ ਦੇ ਬਾਹਰ ਹਮਲਾ ਕੀਤਾ ਗਿਆ। ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਇਸ ਹਮਲੇ ਵਿਚ ਉਨ੍ਹਾਂ ਦੀ ਪੱਗ ਖੁੱਲ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਜੀ. ਕੇ. 'ਤੇ ਇਹ ਹਮਲਾ ਖਾਲਿਸਤਾਨੀ ਹਮਾਇਤੀਆਂ ਵਲੋਂ ਕੀਤਾ ਗਿਆ ਹੈ। ਪੁਲਸ ਨੇ ਇਸ ਘਟਨਾ ਸਬੰਧੀ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਦੱਸ ਦੇਈਏ ਕਿ ਜੀ. ਕੇ. ਦਾ ਅਮਰੀਕਾ ਦੌਰੇ 'ਤੇ ਜਾਣ ਦਾ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਰੋਹ ਸਬੰਧੀ ਸਿੱਖ ਭਾਈਚਾਰੇ ਨਾਲ ਚਰਚਾ ਕਰਨਾ ਸੀ। ਜੀ. ਕੇ. 'ਤੇ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਕੁਝ ਦਿਨ ਪਹਿਲਾਂ ਵੀ ਨਿਊਯਾਰਕ 'ਚ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ।
Share on Google Plus

About Ravi

0 comments:

Post a Comment