ਕੈਪਟਨ ਅਮਰਿੰਦਰ :: ਬੁਜ਼ਦਿਲ ਹੈ ਪ੍ਰਕਾਸ਼ ਸਿੰਘ ਬਾਦਲ

ਪੰਜਾਬ ਵਿਧਾਨ ਸਭਾ 'ਚ ਅੱਜ ਹੋਏ ਬਹਿਸ ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ 'ਦੇ ਪਰਿਵਾਰ 'ਤੇ ਨਿਸ਼ਾਨਾ ਵਿਨ੍ਹਿਆ। ਕੈਪਟਨ ਨੇ ਤ੍ਰਿਪਤ ਬਾਜਵਾ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਬਜ਼ੁਰਗ ਸ਼ਬਦ ਨਾਲ ਸਬੋਧਿਤ ਕਰਨ 'ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰੰਘ ਬਾਦਲ ਬਜ਼ੁਰਗ ਨਹੀਂ ਹੈ, ਉਹ ਇਕ ਝੂਠਾ ਅਤੇ ਬੁਜ਼ਦਿਲ ਵਿਅਕਤੀ ਹੈ।


ਕੈਪਟਨ ਨੇ ਕਿਹਾ ਕਿ ਕਿ ਮੈਂ ਬਾਦਲ ਦੇ ਨਾਲ ਰਿਹਾ ਹਾਂ ਅਤੇ ਮੈਨੂੰ ਪਤਾ ਹੈ ਉਹ ਕਿਸ ਕਿਸਮ ਦਾ ਵਿਅਕਤੀ ਹੈ। ਇਸ ਦੌਰਾਨ ਉਨ੍ਹਾਂ ਨੇ ਬਲੂ ਸਟਾਰ ਅਪ੍ਰੇਸ਼ਨ ਲਈ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।  ਕੈਪਟਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬੁਜ਼ਦਿਲ ਹੈ, ਜੋ ਸਮਝੌਤਿਆਂ ਸਮੇਂ ਪਿੱਛੇ ਹੱਟ ਜਾਂਦੇ ਹਨ, ਜਿਸ ਕਾਰਨ ਕਈ ਅਹਿਮ ਸਮਝੋਤੇ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠਿਆ ਨੇ ਕੋਈ ਹਮਦਰਦੀ ਨਹੀਂ ਦਿਖਾਈ। ਮਜੀਠਿਆ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮਜੀਠਿਆ 'ਚ ਉਸ ਦੇ ਪਰਿਵਾਰ ਦਾ ਕੋਈ ਗੁਣ ਨਹੀਂ ਹੈ।
Share on Google Plus

About Ravi

0 comments:

Post a Comment