'ਜੰਞਾਂ' ਤੇ 'ਸਰਕਾਰੇ' ਗੀਤ ਤੋਂ ਬਾਅਦ ਗੁਰਪ੍ਰੀਤ ਮਾਨ ਲੈ ਕੇ ਆ ਰਹੇ ਨੇ 'ਤੇਰੇ ਨਾ ਵਿਆਹੀ'

ਜਲੰਧਰ — ਆਪਣੀ ਦਮਦਾਰ ਆਵਾਜ਼ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਪਲੇਅਬੈਕ ਸਿੰਗਿੰਗ ਕਰ ਚੁੱਕੇ ਗਾਇਕ ਗੁਰਪ੍ਰੀਤ ਮਾਨ ਜਲਦ ਹੀ ਸਿੰਗਲ ਟਰੈਕ 'ਤੇਰੇ ਨਾਲ ਵਿਆਹੀ' ਲੈ ਕੇ ਆ ਰਹੇ ਹਨ। ਗੁਰਪ੍ਰੀਤ ਮਾਨ ਦਾ ਇਹ ਗੀਤ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ ਤੇ ਇਸ ਦੇ ਬੋਲ ਬਲ ਬਟਾਲੇ ਵਾਲਾ ਨੇ ਲਿਖੇ ਹਨ।


ਮਸ਼ਹੂਰ ਵੀਡੀਓ ਡਾਇਰੈਕਟ ਸੁੱਖ ਸੰਘੇੜਾ ਨੇ 'ਤੇਰੇ ਨਾਲ ਵਿਆਹੀ' ਗੀਤ ਦੀ ਵੀਡੀਓ ਬਣਾਈ ਹੈ। ਗੀਤ ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ 'ਤੇ 28 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਗੁਰਪ੍ਰੀਤ ਮਾਨ ਨੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ 'ਤੇਰੇ ਨਾਲ ਵਿਆਹੀ' ਗੀਤ ਵੀ ਸੁਪਰਹਿੱਟ ਹੋਵੇਗਾ।
Share on Google Plus

About Ravi

0 comments:

Post a Comment