ਅਮਰੀਕਾ ਰਹਿੰਦੇ ਗ਼ੈਰ ਕਾਨੂੰਨੀ ਪ੍ਰਵਾਸੀਆਂ 'ਤੇ ਵੱਡੀ ਕਾਰਵਾਈ

ਨਿਊਯਾਰਕ: ਆਪਣੇ ਦੇਸ਼ ਵਿੱਚ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਰਹਿ ਰਹੇ ਵਿਦੇਸ਼ੀ ਲੋਕਾਂ ਵਿਰੁੱਧ ਕਾਰਵਾਈ ਕਰਦਿਆਂ ਅਮਰੀਕਾ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਕੁਝ ਭਾਰਤੀ ਵੀ ਸ਼ਾਮਲ ਹਨ। ਹਾਲਾਂਕਿ, ਭਾਰਤੀਆਂ ਦੀ ਗਿਣਤੀ ਦਾ ਫਿਲਹਾਲ ਪਤਾ ਨਹੀਂ ਲੱਗਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਵਾਲੇ ਵੀ ਸ਼ਾਮਲ ਹਨ।

ਅਮਰੀਕਾ ਰਹਿੰਦੇ ਗ਼ੈਰ ਕਾਨੂੰਨੀ ਪ੍ਰਵਾਸੀਆਂ 'ਤੇ ਵੱਡੀ ਕਾਰਵਾਈ
ਅਮਰੀਕਾ ਰਹਿੰਦੇ ਗ਼ੈਰ ਕਾਨੂੰਨੀ ਪ੍ਰਵਾਸੀਆਂ 'ਤੇ ਵੱਡੀ ਕਾਰਵਾਈ

ਅਮਰੀਕੀ ਇੰਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ICE) ਵਿਭਾਗ ਦੇ ਇਨਫੋਰਸਮੈਂਟ ਐਂਡ ਰਿਮੂਲਵ ਆਪ੍ਰੇਸ਼ਨ (ERO) ਤਹਿਤ ਨੇ ਆਪਣੀ ਪੰਜ ਦਿਨਾਂ ਵਾਲੀ ਮੁਹਿੰਮ ਦੌਰਾਨ ਇਕੱਲੇ ਹਿਊਸਟਨ ਇਲਾਕੇ ਵਿੱਚੋਂ ਹੀ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਇਨ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿੱਚ ਭਾਰਤੀਆਂ ਦੀ ਸਟੀਕ ਗਿਣਤੀ ਹਾਲੇ ਪਤਾ ਨਹੀਂ ਹੈ।

ਆਈਈਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ, ਕਿਊਬਾ, ਨਾਈਜੀਰੀਆ, ਚਿੱਲੀ, ਤੁਰਕੀ, ਹੌਂਡੁਰਸ, ਐਲ ਸਾਲਵੇਡੋਰ, ਮੈਕਸੀਕੋ ਤੇ ਗੁਆਟੇਮਾਲਾ ਦੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਦੁਬਾਰਾ ਅਮਰੀਕਾ ਵਿੱਚ ਦਾਖ਼ਲ ਹੋਣ ਦੌਰਾਨ ਕਾਬੂ ਕੀਤਾ ਗਿਆ ਹੈ।

ਪਿਛਲੇ ਹਫ਼ਤੇ ਟੈਕਸਾਸ ਵਿੱਚ ਇੱਕ ਨਾਕੇ ਦੌਰਾਨ ਇੱਕ ਰੈਫ਼ਰੀਜਰੇਟਿਡ ਟਰਾਲੇ ਵਿੱਚੋਂ 78 ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਹੈ, ਜੋ ਮੂਲ ਤੌਰ 'ਤੇ ਭਾਰਤ, ਮੈਕਸੀਕੋ, ਗੁਆਟੇਮਾਲਾ, ਹੌਂਡੁਰਸ, ਐਲ ਸਾਲਵੇਡੋਰ, ਬ੍ਰਾਜ਼ੀਲ, ਇਕੁਏਡੋਰ ਤੇ ਡੋਮਿਨੀਕੈਨ ਰਿਪਬਲਿਕ ਦੇ ਰਹਿਣ ਵਾਲੇ ਸਨ। ਇਸ ਤੋਂ ਪਹਿਲਾਂ ਤਕਰੀਬਨ 100 ਭਾਰਤੀਆਂ ਨੂੰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ, ਨੂੰ ਅਮਰੀਕਾ ਦੇ ਦੱਖਣੀ ਬਾਰਡਰ ਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਦਿਆਂ ਕਾਬੂ ਕੀਤਾ ਗਿਆ ਸੀ।
Share on Google Plus

About Ravi

0 comments:

Post a Comment