ਮੁਲਾਕਾਤ ਦੇ ਬਹਾਨੇ ਹੁੰਦੀ ਹੈ ਡਰਗ ਸਪਲਾਈ ਕਰਨ ਦੀ ਕੋਸ਼ਿਸ਼, ਜੇਲ ਪ੍ਰਸ਼ਾਸਨ ਲਈ ਬਣੀ ਮੁਸੀਬਤ

ਸੂਬੇ ਦੀ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਪ੍ਰਸ਼ਾਸਨ ਲਈ ਜੇਲ ਕੰੰਪਲੈਕਸ 'ਚ ਮੁਲਾਕਾਤ ਕਰਨ ਲਈ ਆਉਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ ਦੇ ਰਿਸ਼ਤੇਦਾਰ ਇਕ ਵੱਡੀ ਮੁਸੀਬਤ ਦਾ ਕਾਰਨ ਬਣਦੇ ਜਾ ਰਹੇ ਹਨ। ਮੁਲਾਕਾਤ ਦੇ ਬਹਾਨੇ ਜੇਲ 'ਚ ਬੰਦ ਕਿਸੇ ਕੈਦੀ ਜਾਂ ਹਵਾਲਾਤੀ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੇਂਦਰੀ ਜੇਲ ਦੀ ਸਥਾਪਨਾ ਦੇ 7 ਸਾਲਾਂ ਦੌਰਾਨ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਕੋਤਵਾਲੀ ਪੁਲਸ ਅਜਿਹੇ ਕਰੀਬ 40 ਮਾਮਲੇ ਦਰਜ ਕਰਕੇ 45 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ 'ਚ 10 ਦੇ ਕਰੀਬ ਔਰਤਾਂ ਸ਼ਾਮਲ ਹਨ।

ਡਰਗ ਸਪਲਾਈ ਕਪੂਰਥਲਾ


ਜ਼ਿਕਰਯੋਗ ਹੈ ਕਿ ਕੇਂਦਰੀ 'ਚ ਰੱਖੜੀ ਦੇ ਮੌਕੇ 'ਤੇ ਆਪਣੇ ਪਤੀ ਨੂੰ ਮਿਲਣ ਆਈ ਇਕ ਔਰਤ ਤੋਂ ਨਸ਼ੀਲੇ ਪਦਾਰਥ ਦੀ ਬਰਾਮਦਗੀ ਨੇ ਇਸ ਸੱਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ ਜੇਲਾਂ 'ਚ ਬੰਦ ਆਪਣੇ ਰਿਸ਼ਤੇਦਾਰਾਂ ਲਈ ਨਸ਼ੇ ਦੀ ਸਪਲਾਈ ਕਰਨ ਲਈ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕੋਈ ਨਾ ਕੋਈ ਨਵਾਂ ਰਸਤਾ ਭਾਲਣ ਦੀ ਤਿਆਰੀ 'ਚ ਰਹਿੰਦੇ ਹਨ, ਜਿਸ ਦੇ ਮਕਸਦ ਨਾਲ ਕਈ ਮਾਮਲਿਆਂ 'ਚ ਤਾਂ ਔਰਤਾਂ ਨੂੰ ਢਾਲ ਬਣਾਇਆ ਜਾਂਦਾ ਹੈ।
Share on Google Plus

About Ravi

0 comments:

Post a Comment