ਪੰਚਾਇਤੀ ਚੋਣਾਂ : ਇਕ ਕਰੋੜ ਵੋਟਰ ਕਰਨਗੇ 6883 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ : ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ 'ਚ 855 ਅਤੇ ਪੰਚਾਇਤ ਸਮਿਤੀਆਂ ਲਈ 6 ਹਜ਼ਾਰ 28 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ। 402 ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਚੋਣਾਂ 19 ਸਤੰਬਰ ਨੂੰ ਹੋਣ ਜਾ ਰਹੀਆਂ ਹਨ, ਜਦੋਂ ਕਿ ਨਤੀਜਿਆਂ ਦਾ ਐਲਾਨ 22 ਸਤੰਬਰ ਨੂੰ ਕੀਤਾ ਜਾਵੇਗਾ। 

ਚੋਣ ਕਮਿਸ਼ਨ ਨੇ 855 ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਹਨ। ਸੂਬੇ 'ਚ ਕੁੱਲ 1 ਕਰੋੜ, 27 ਲੱਖ, 395 ਵੋਟਰਾਂ ਦੇ ਨਾਂ ਦਰਜ ਹਨ, ਜਿਨ੍ਹਾਂ 'ਚੋਂ 66 ਲੱਖ, 88 ਹਜ਼ਾਰ 245 ਪੁਰਸ਼ ਵੋਟਰ ਹਨ, ਜਦਕਿ 60 ਲੱਖ, 99 ਹਜ਼ਾਰ, 245 ਔਰਤਾਂ ਹਨ ਅਤੇ 97 ਥਰਡ ਜੈਂਡਰ ਹਨ।  ਸੂਬੇ 'ਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ 50  ਫੀਸਦੀ ਸੀਟਾਂ ਔਰਤਾਂ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਚੋਣਾਂ ਦੇ ਲਈ ਕਮਿਸ਼ਨ ਨੇ 35 ਆਬਜ਼ਰਵਰ ਲਗਾਏ ਹਨ। ਸੂਬੇ ਵਿਚ ਵੋਟ ਪ੍ਰਕਿਰਿਆ ਲਈ 17 ਹਜ਼ਾਰ, 266 ਬੂਥ ਸਥਾਪਿਤ ਕੀਤੇ ਗਏ ਹਨ ਅਤੇ 86 ਹਜ਼ਾਰ, 340 ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇਗੀ। 
Share on Google Plus

About Ravi

0 comments:

Post a Comment