ਸਿੱਖ ਦੰਗਿਆਂ 'ਤੇ ਫੂਲਕਾ ਨੇ ਸੀ. ਬੀ. ਆਈ. ਦੇ ਹਵਾਲੇ ਨਾਲ ਕੀਤਾ ਖੁਲਾਸਾ

ਨਵੀਂ ਦਿੱਲੀ/ਚੰਡੀਗੜ੍ਹ : 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਸੀ. ਬੀ. ਆਈ. ਦੇ ਹਵਾਲੇ ਤੋਂ ਸਾਲ 1984 ਦੇ ਸਿੱਖ ਦੰਗਿਆਂ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਦੰਗਾਂ ਦੌਰਾਨ ਦਿੱਲੀ ਪੁਲਸ ਦਹਿਸ਼ਤਗਰਦਾਂ ਨੂੰ ਉਕਸਾਉਂਦੀ ਰਹੀ ਸੀ।

ਹਰਵਿੰਦਰ ਸਿੰਘ ਫੂਲਕਾ
ਹਰਵਿੰਦਰ ਸਿੰਘ ਫੂਲਕਾ


 ਉਨ੍ਹਾਂ ਨੇ ਸੀ. ਬੀ. ਆਈ. ਦੇ ਹਵਾਲੇ ਤੋਂ ਕਿਹਾ ਕਿ ਦਿੱਲੀ ਪੁਲਸ ਵੀ ਦੰਗਿਆਂ 'ਚ ਸ਼ਾਮਲ ਸੀ ਅਤੇ ਸਿੱਖ ਕਤਲੇਆਮ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਲਤ ਤਰੀਕੇ ਨਾਲ ਕੇਸ ਦਰਜ ਹੋਏ ਸਨ ਅਤੇ ਸਾਰੇ ਬਿਆਨ ਵੀ ਖੁਰਦ-ਬੁਰਦ ਕਰ ਦਿੱਤੇ ਗਏ। ਫੂਲਕਾ ਨੇ ਕਿਹਾ ਕਿ ਇਸ ਸਬੰਧੀ ਸਾਹਮਣੇ ਆਏ ਦਸਤਾਵੇਜ਼ਾਂ 'ਚ ਸੈਂਕੜੇ ਸਿੱਖਾਂ ਦੇ ਕਤਲ ਦੇ ਸਬੂਤ ਹਨ। ਅਖੀਰ 'ਚ ਫੂਲਕਾ ਨੇ ਕਿਹਾ ਕਿ ਇਸ ਕੇਸ ਦੇ ਮਹੀਨੇ ਅੰਦਰ ਖਤਮ ਹੋਣ ਦੀ ਉਮੀਦ ਹੈ। 
Share on Google Plus

About Ravi

0 comments:

Post a Comment