ਅਕਾਲੀ ਦਲ ਦਾ ਸੰਕਟ, ਮੀਡੀਆ ਦੀ ਪੈਦਾਇਸ਼: ਸੁਖਬੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਰਟੀ ਦੇ ਕਈ ਲੀਡਰਾਂ ਦੀ ਨਾਰਾਜ਼ਗੀ ਮਹਿਜ਼ ਮੀਡੀਆ ਦੀ ਉਪਜ ਹੈ। ਪਾਰਟੀ ਵਿੱਕ ਕੋਈ ਨਾਰਾਜ਼ਗੀ ਨਹੀਂ ਹੈ, ਇਹ ਸਿਰਫ ਮੀਡੀਆ ਦੀ ਪੈਦਾਇਸ਼ ਹੈ। ਪਟਿਆਲਾ ਵਿੱਚ 7 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਦੇ ਮਕਸਦ ਨਾਲ ਸੁਖਬੀਰ ਬਾਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਿੰਨਾਂ ਹਲਕਿਆਂ- ਬੱਸੀ ਪਠਾਣਾਂ, ਸਰਹਿੰਦ ਤੇ ਅਮਲੋਹ ਦੇ ਅਕਾਲੀ ਲੀਡਰਾਂ ਤੇ ਵਰਕਰਾਂ ਨਾਲ ਬੈਠਕ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਪਟਿਆਲਾ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਉੱਥੇ ਪੁੱਜਣ ਦੀ ਅਪੀਲ ਕੀਤੀ।

ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਿਆਂ ਪੌਣੇ ਦੋ ਸਾਲ ਹੋ ਗਏ ਹਨ ਪਰ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਵੇਖਣ ਨੂੰ ਨਹੀਂ ਮਿਲ ਰਹੀ। ਨਾ ਹੀ ਮੁੱਖ ਮੰਤਰੀ ਦਿਖਾਈ ਦੇ ਰਹੇ ਹਨ ਤੇ ਨਾ ਹੀ ਉਨ੍ਹਾਂ ਦਾ ਕੋਈ ਬਿਆਨ ਆਉਂਦਾ ਹੈ। ਸੂਬੇ ਵਿੱਚ ਅਫ਼ਸਰਸ਼ਾਹੀ ਦਾ ਹੀ ਰਾਜ ਹੈ। ਅਫ਼ਸਰ ਹੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਗੱਡੀ ਦਾ ਡਰਾਈਵਰ ਹੀ ਨਾ ਹੋਏ, ਉਹ ਗੱਡੀ ਕਿਵੇਂ ਚੱਲੇਗੀ?

ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਰਕਾਰਾਂ ਵੇਖੀਆਂ ਹਨ ਪਰ ਪੰਜਾਬ ਸਰਕਾਰ ਵਰਗੀ ਨਿਕੰਮੀ ਸਰਕਾਰ ਕਦੇ ਨਹੀਂ ਵੇਖੀ। ਇਸ ਦੌਰਾਨ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ’ਤੇ ਸਭਤੋਂ ਜ਼ਿਆਦਾ ਟੈਕਸ ਪੰਜਾਬ ਵਿੱਚ ਹੀ ਲੱਗਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਢੀਂਡਸਾ ਬਾਰੇ ਕੁਝ ਨਹੀਂ ਕਿਹਾ।
Share on Google Plus

About Ravi

0 comments:

Post a Comment