ਉਦਯੋਗਾਂ ਨੂੰ ਵੱਡੀ ਰਾਹਤ, 1.25 ਪੈਸੇ ਪ੍ਰਤੀ ਯੂਨਿਟ ਮਿਲੇਗੀ ਬਿਜਲੀ

ਪਟਿਆਲਾ—ਸੂਬੇ ਦੇ ਛੋਟੇ-ਵੱਡੇ 15 ਹਜ਼ਾਰ ਉਦਯੋਗਾਂ ਨੂੰ ਹੁਣ ਰਾਤ 10 ਤੋਂ ਸਵੇਰੇ 6 ਵਜੇ ਤੱਕ 1.25 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਪੰਜਾਬ ਸੂਬਾ ਰੈਗੂਲੇਟਰੀ ਕਮਿਸ਼ਨ (ਪੀ.ਐੱਸ.ਈ.ਆਰ.ਸੀ.) ਦੇ ਆਦੇਸ਼ ਦੇ ਬਾਅਦ ਪੀ.ਐੱਸ.ਪੀ.ਸੀ. ਐੱਲ. ਨੇ ਵਿੱਤੀ ਸਾਲ 2018-19 ਦੇ ਲਈ ਟੈਰਿਫ ਯੋਜਨਾ ਜਾਰੀ ਕਰਦੇ ਹੋਏ ਇਹ ਰਿਆਇਤ ਦਿੱਤੀ। ਉੱਥੇ ਟਾਈਮ ਆਫ ਡੇਅ 'ਤੇ ਛੂਟ ਦੇਣ ਦੀ ਸੁਵਿਧਾ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ। ਐੱਮ.ਐੱਸ. ਮੀਡੀਆ ਸਪਲਾਈ ਵਲੇ 20 ਤੋਂ 100 ਕੇ.ਵੀ.ਏ. ਐੱਲ.ਐੱਸ. ਲਾਰਜ ਸਪਲਾਈ ਵਾਲੇ 100 ਕੇ.ਵੀ. ਤੋਂ ਵਧ, 100 ਕਿਲੋਵਾਟ ਲੋਡ ਤੋਂ ਜ਼ਿਆਦਾ ਕਮਰਸ਼ੀਅਲ ਇਸਤੇਮਾਲ ਅਤੇ ਬੀ.ਐੱਸ. ਬਲਾਕ ਸਪਲਾਈ ਟਾਈਮ ਆਫ ਡੇਅ ਵਾਲੇ ਖਪਤਕਾਰਾਂ ਨੂੰ 1 ਅਕਤੂਬਰ 2018 ਤੋਂ 31 ਮਾਰਚ 2019 ਤੱਕ ਰਾਤ 10 ਤੋਂ ਸਵੇਰੇ 6 ਵਜੇ 1.25 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਉੱਥੇ ਇੰਡਸਟਰੀਅਲ ਲਿਸਟ ਨੂੰ ਪੀਕ ਲੋਡ ਚਾਰਜ 'ਤੇ ਰਿਆਇਤ ਦੇਣ ਦਾ ਫਿਰ ਤੋਂ ਫੈਸਲਾ ਲਿਆ ਗਿਆ ਹੈ।


  • ਸੂਬੇ 'ਚ ਬਿਜਲੀ ਕੁਨੈਕਸ਼ਨ
  • ਘਰੇਲੂ 64 ਲੱਖ
  • ਕਮਰਸ਼ੀਅਲ 10.18 ਲੱਖ
  • ਉਦਯੋਗਿਕ 1.29 ਲੱਖ
  • ਖੇਤੀਬਾੜੀ 12.65 ਲੱਖ
  • ਕੁੱਲ ਕੁਨੈਕਸ਼ਨ 88.12 ਲੱਖ ਲਗਭਗ
Share on Google Plus

About Ravi

0 comments:

Post a Comment