ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸੇ ਦੌਰਾਨ ਪ੍ਰਿਯੰਕਾ ਤੇ ਨਿੱਕ ਨੂੰ ਵਿਆਹ ਦਾ ਲਾਈਸੈਂਸ ਵੀ ਮਿਲ ਗਿਆ ਹੈ। ਦਰਅਸਲ ਅਮਰੀਕੀ ਕਾਨੂੰਨ ਮੁਤਾਬਕ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਵਿਆਹ ਕਰਵਾਉਣ ਲਈ ਲਾਈਸੈਂਸ ਦੀ ਜ਼ਰੂਰਤ ਹੁੰਦੀ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੋੜਾ ਅਮਰੀਕਾ ਦੀ ਇਕ ਅਦਾਲਤ 'ਚ ਗਿਆ ਸੀ, ਜਿਥੇ ਇਸ ਜੋੜੇ ਨੇ ਜ਼ਰੂਰੀ ਦਸਤਾਵੇਜ਼ ਅਦਾਲਤ 'ਚ ਜਮਾ ਕਰਵਾਏ ਸਨ। ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ 'ਤੇ ਹੀ ਪ੍ਰਿਯੰਕਾ ਤੇ ਨਿੱਕ ਨੂੰ ਵਿਆਹ ਲਈ ਲਾਈਸੈਂਸ ਮਿਲਿਆ ਹੈ।
ਅਜਿਹੇ 'ਚ #NickYankaWedding ਦਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨਾ ਤਾਂ ਬਣਦਾ ਹੀ ਹੈ। ਇਸ ਦੇ ਨਾਲ ਹੀ ਖਬਰ ਹੈ ਕਿ ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਇਕ ਇੰਟਰਨੈਸ਼ਨਲ ਮੈਗਜ਼ੀਨ ਛਪਣ ਵਾਲੀ ਹੈ। ਮੈਗਜ਼ੀਨ ਵੀ ਇਸੇ ਦੀ ਤਿਆਰੀ 'ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ 'ਵੋਗ ਮੈਗਜ਼ੀਨ' ਸੋਨਮ ਕਪੂਰ-ਆਨੰਦ ਆਹੂਜਾ ਦੇ ਵਿਆਹ ਨੂੰ ਕਵਰ ਕਰ ਚੁੱਕੀ ਹੈ। ਖਬਰ ਆਈ ਹੈ ਕਿ ਪ੍ਰਿਯੰਕਾ-ਨਿੱਕ ਦੇ ਵਿਆਹ ਦੀਆਂ ਤਸਵੀਰਾਂ ਦੀ ਬੁਕਿੰਗ ਹੋ ਗਈ ਹੈ। ਇਹ 2.5 ਮਿਲੀਅਨ ਡਾਲਰ ਯਾਨੀ ਕੀ 19 ਕਰੋੜ ਰੁਪਏ 'ਚ ਵਿਕ ਗਈ ਹੈ।
ਖਬਰਾਂ ਨੇ ਕਿ ਪ੍ਰਿਅੰਕਾ ਅਤੇ ਨਿੱਕ 2 ਦਸੰਬਰ ਨੂੰ ਰਾਜਸਥਾਨ ਦੇ ਜੋਧਪੂਰ, ਊਮੈਦ ਭਵਨ 'ਚ ਵਿਆਹ ਕਰਵਾ ਸਕਦੇ ਹਨ। ਦੋਨਾਂ ਦੇ ਵਿਆਹ 'ਚ ਕਰੀਬ 15 ਹਜ਼ਾਰ ਮਹਿਮਾਨ ਆਉਣ ਦੀ ਸੰਭਾਵਨਾ ਹੈ। ਦੋਵਾਂ ਨੇ ਅਮਰੀਕਾ ਦੀ Beverly Hills Courthouse 'ਚ ਆਪਣੇ ਵਿਆਹ ਦੀ ਅਰਜ਼ੀ ਦਿੱਤੀ ਸੀ ਜਿਸ ਉੱਤੇ ਕੋਰਟ ਨੇ ਮੋਹਰ ਲੱਗਾ ਦਿੱਤੀ ਹੈ। ਇਸ ਲਾਈਸੈਂਸ ਦੇ ਨਾਲ ਪ੍ਰਿਯੰਕਾ ਦੇ ਨਿਕ ਭਾਰਤ ਆਉਣਗੇ ਅਤੇ ਫਿਰ ਵਿਆਹ ਦੇ ਸਰਟੀਫਿਕੇਟ ਸਮੇਤ ਅਮਰੀਕਾ ਵਾਪਸ ਪਰਤਣਗੇ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਤੋਂ ਆਪਣੇ ਵਿਆਹ ਨੂੰ ਕਾਨੂੰਨੀ ਮਾਣਤਾ ਦਿਵਾਉਣਗੇ। ਪ੍ਰਿਯੰਕਾ ਤੇ ਨਿੱਕ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਹੇ ਹਨ। ਇਸੇ ਸਾਲ ਦੋਹਾਂ ਨੇ ਮੁਬੰਈ 'ਚ ਮੰਗਣੀ ਕਰਵਾਈ ਸੀ। ਹੁਣ ਦਸੰਬਰ 'ਚ ਦੋਹਾਂ ਦਾ ਵਿਆਹ ਹੋਣ ਵਾਲਾ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਤੇ ਨਿੱਕ ਦਾ ਵਿਆਹ ਜੋਧਪੁਰ 'ਚ ਹੋਵੇਗਾ। ਪ੍ਰਿਯੰਕਾ ਦੀ ਮਾਂ ਉਸ ਲਈ ਖਰੀਦਦਾਰੀ ਕਰ ਰਹੀ ਹੈ। ਪ੍ਰਿਯੰਕਾ ਲਈ ਡਰੈੱਸ ਡਿਜ਼ਾਈਨਰ ਲਾਕ ਕਰ ਦਿੱਤਾ ਗਿਆ ਹੈ, ਜਿਹੜਾ ਕਿ ਉਨ੍ਹਾਂ ਦੇ ਵਿਆਹ ਦੀ ਡਰੈੱਸ ਤਿਆਰ ਕਰੇਗਾ। ਇਨ੍ਹਾਂ 'ਚ ਆਬੂ ਜਾਨੀ ਅਤੇ ਸਨਦੀਪ ਖੋਸਲਾ ਦਾ ਨਾਂ ਸ਼ਾਮਲ ਹੈ।
0 comments:
Post a Comment