ਟੀਐੱਮਸੀ ਦੇ 2 ਵਿਧਾਇਕ 50 ਕੌਂਸਲਰਾਂ ਸਮੇਤ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ, 28 ਮਈ- ਲੋਕ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਟੀ.ਐੱਮ.ਸੀ. ਤੇ ਸੀ.ਪੀ.ਐੱਮ. ਨੂੰ ਵੱਡਾ ਝਟਕਾ ਲੱਗਾ ਹੈ। ਪੱਛਮੀ ਬੰਗਾਲ ਦੇ ਦੋ ਟੀ.ਐੱਮ.ਸੀ. ਵਿਧਾਇਕ ਤੇ ਇੱਕ ਸੀਪੀਐੱਮ ਵਿਧਾਇਕ ਦਿੱਲੀ ‘ਚ ਮੰਗਲਵਾਰ ਨੂੰ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਜਪਾ ‘ਚ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ 50 ਤੋਂ ਜ਼ਿਅਦਾ ਕੌਂਸਲਰ ਵੀ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਕੈਲਾਸ਼ ਵਿਜੈਵਰਗੀਯ ਮੁਤਾਬਿਕ, ਤਿੰਨ ਵਿਧਾਇਕ ਅਤੇ 50 ਤੋਂ ਜ਼ਿਆਦਾ ਕੌਂਸਲਰ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦੇ 7 ਗੇੜ ਹੋਏ ਸਨ, ਭਾਜਪਾ ‘ਚ ਸ਼ਾਮਿਲ ਹੋਣ ਦੇ ਵੀ ਸੱਤ ਗੇੜ ਹੋਣਗੇ। ਅੱਜ ਸਿਰਫ਼ ਪਹਿਲਾ ਗੇੜ ਹੈ। ਇਸ ਮੌਕੇ ਭਾਜਪਾ ਆਗੂ ਮੁਕੁਲ ਰਾਏ ਦੇ ਪੁੱਤਰ ਸ਼ੁਭਾਂਸ਼ੂ ਰਾਏ ਭਾਜਪਾ ‘ਚ ਸ਼ਾਮਿਲ ਹੋਏ ਹਨ। ਦਿੱਲੀ ਜਾਂਦੇ ਸਮੇਂ ਮੁਕੁਲ ਨੇ ਕਿਹਾ ਸੀ ਕਿ ਬੰਗਾਲ ‘ਚ ਜੋ ਹਿੰਸਾ ਹੋ ਰਹੀ, ਉਸ ਲਈ ਭਾਜਪਾ ਨਹੀਂ ਬਲਕਿ ਤ੍ਰਿਣਮੂਲ ਕਾਂਗਰਸ ਜ਼ਿੰਮੇਵਾਰ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਸੀ ਕਿ 40 ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਉੱਥੇ ਹੀ ਮੁਕੁਲ ਰਾਏ ਸਬੰਧੀ ਅਰਜੁਨ ਸਿੰਘ ਤਕ ਨੇ ਦਾਅਵਾ ਕੀਤਾ ਸੀ ਕਿ ਤ੍ਰਿਣਮੂਲ ਦੇ 100 ਵਿਧਾਇਕ ਭਾਜਪਾ ‘ਚ ਆ ਜਾਣਗੇ।

Share on Google Plus

About Ravi

0 comments:

Post a Comment