ਹੁਣ ਕਿਸਾਨਾਂ ਨੂੰ ਮਿਲੇਗਾ ਪੈਟਰੋਲ ਪੰਪ ਤੋਂ ਉਧਾਰ ਤੇਲ, ਸਰਕਾਰ ਨੇ ਬਣਾਈ ਇਹ ਰਣਨੀਤੀ

ਪੰਜਾਬ ਸਰਕਾਰ ਨੇ ਸੂਬੇ ਵਿਚ 100 ਪੈਟਰੋਲ ਪੰਪ ਲਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਪੰਪਾਂ ਦਾ ਸਭ ਤੋਂ ਵੱਧ ਫ਼ਾਇਦਾ ਕਿਸਾਨਾਂ ਨੂੰ ਹੋਵੇਗਾ। ਕਿਉਂਕਿ ਕਿਸਾਨ ਇਨ੍ਹਾਂ ਪੰਪਾਂ ਤੋਂ ਉਧਾਰ ਡੀਜ਼ਲ ਵੀ ਲੈ ਸਕਣਗੇ।

ਸਰਕਾਰ ਦਾ ਦਾਅਵਾ ਹੈ ਕਿ ਜਿਥੇ ਇਸ ਨਾਲ ਰੁਜ਼ਗਾਰ ਵਧੇਗਾ, ਉਥੇ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ। ਪੈਟਰੋਲ ਪੰਪ ਲਾਉਣ ਲਈ ਸਰਕਾਰ ਭਲਕੇ ਕੰਪਨੀਆਂ ਨਾਲ ਸਮਝੌਤਾ ਕਰੇਗੀ। ਇਸ ਸਬੰਧੀ ਸਰਕਾਰ ਨੇ ਸਾਰੀ ਰਣਨੀਤੀ ਬਣਾ ਲਈ ਹੈ।
Share on Google Plus

About Ravi

0 comments:

Post a Comment