ਪੋਂਟੀ ਚੱਢਾ ਦਾ ਪੁੱਤਰ ਹਵਾਈ ਅੱਡੇ ਤੋਂ ਗ੍ਰਿਫਤਾਰ, 100 ਕਰੋੜ ਦੀ ਧੋਖਾਧੜੀ ਦਾ ਹੈ ਦੋਸ਼

ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਮਨਪ੍ਰੀਤ ਸਿੰਘ ਚੱਢਾ ਮਰਹੂਮ ਸ਼ਰਾਬ ਕਾਰੋਬਾਰੀ ਪੋਂਟੀ ਚੱਢਾ ਦਾ ਪੁੱਤਰ ਹੈ। 

ਮਨਪ੍ਰੀਤ ਨੂੰ ਬੁੱਧਵਾਰ ਦੀ ਰਾਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਵਿਦੇਸ਼ ਭੱਜਣ ਦੀ ਤਿਆਰੀ 'ਚ ਸੀ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਹਿਲਾਂ ਹੀ ਪੁਲਿਸ ਅਲਰਟ ਸੀ।

ਇਸ ਤੋਂ ਪਹਿਲਾਂ ਕਿ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ, ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।

ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ ਮਨਪ੍ਰੀਤ ਖਿਲਾਫ ਕਈ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਤੋਂ ਪੈਸੇ ਲਏ ਤੇ ਫਲੈਟ ਦੇਣ ਦਾ ਵਾਅਦਾ ਕੀਤਾ, ਪਰ ਉਸ ਦਾ ਵਾਅਦਾ ਝੂਠਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨਜ਼ਦੀਕ ਗਾਜ਼ੀਆਬਾਦ ਤੇ ਨੋਇਡਾ 'ਚ ਨਿਵੇਸ਼ਕਾਂ ਨੂੰ ਕੁਝ ਮਹੀਨਿਆਂ 'ਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਨਾ ਤਾਂ ਫਲੈਟ ਦੇ ਪਾਇਆ ਤੇ ਨਾ ਹੀ ਪੈਸੇ ਦੇ ਰਿਹਾ ਸੀ।

ਵੱਡੀ ਗਿਣਤੀ 'ਚ ਨਿਵੇਸ਼ਕਾਂ ਨੇ ਦਰਜ ਸ਼ਿਕਾਇਤ 'ਚ ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ 11 ਸਾਲ ਬਾਅਦ ਵੀ ਉਨ੍ਹਾਂ ਨੂੰ ਫਲੈਟ ਨਹੀਂ ਮਿਲੇ ਹਨ। 2012 'ਚ ਪਿਤਾ ਪੋਂਟੀ ਚੱਢਾ ਤੇ ਚਾਚਾ ਹਰਦੀਪ ਦੀ ਆਪਸੀ ਗੋਲੀਬਾਰੀ 'ਚ ਹੋਈ ਮੌਤ ਤੋਂ ਬਾਅਦ ਮਨਪ੍ਰੀਤ ਚੱਢਾ ਨੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ।

Share on Google Plus

About Ravi

0 comments:

Post a Comment