ਮੋਦੀ ਨੇ ਕਿਹਾ ਅੱਤਵਾਦ ਮੁਕਤ ਮਾਹੌਲ ਜ਼ਰੂਰੀ, ਇਮਰਾਨ ਨੇ ਕਿਹਾ ਗੱਲਬਾਤ ਲਈ ਵਿਚੋਲਗੀ ਦੀ ਭਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਪਾਕਿਸਤਾਨ ਰਿਸ਼ਤਿਆ ਨੂੰ ਲੈ ਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ 'ਪਾਕਿਸਤਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਦੀ ਲੋੜ ਹੈ। ਫਿਲਹਾਲ ਸਾਨੂੰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ।'

ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸ਼ਿਖਰ ਸੰਮੇਲਨ ਦੌਰਾਨ ਗੱਲਬਾਤ ਹੋਈ। ਇਹ ਸੰਮੇਲਨ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋ ਰਿਹਾ ਹੈ।

ਮੋਦੀ ਨੇ ਬਿਸ਼ਕੇਕ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੀ ਜਿਨਪਿੰਗ ਨਾਲ ਹੀ ਮੁਲਾਕਾਤ ਕੀਤੀ। ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਅਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਯੂਐਨ ਵਲੋਂ 'ਗਲੋਬਲ ਟੈਰੇਰਿਸਟ' ਐਲਾਨ ਦਿੱਤੇ ਜਾਣ ਤੋਂ ਬਾਅਦ ਦੋਹਾਂ ਆਗੂਆਂ ਦੀ ਪਹਿਲੀ ਮੁਲਾਕਾਤ ਸੀ।

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਦੋਹਾਂ ਆਗੂਆਂ ਵਿਚਾਲੇ 'ਪਾਕਿਸਤਾਨ ਨੂੰ ਲੈ ਕੇ ਸੰਖੇਪ ਵਿੱਚ ਗੱਲਬਾਤ ਹੋਈ। ਸਮਾਂ ਘੱਟ ਸੀ।'

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਮੁਲਾਕਾਤ ਲਈ 20 ਮਿੰਟ ਦਾ ਸਮਾਂ ਤੈਅ ਸੀ ਪਰ ਮੀਟਿੰਗ ਕਿਤੇ ਜ਼ਿਆਦਾ ਸਮਾਂ ਤੱਕ ਚੱਲੀ।

ਪਟੜੀ ਤੋਂ ਉਤਰੀਆਂ ਕੋਸ਼ਿਸ਼ਾਂ

ਗੋਖਲੇ ਦੇ ਅਨੁਸਾਰ, "ਪੀਐਮ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਸਾਡੇ ਸਥਿਤੀ ਵਿੱਚ ਇੱਕਰੂਪਤਾ ਹੈ। ਅਸੀਂ ਸਾਰੇ ਮੁੱਦਿਆਂ 'ਤੇ ਦੋਤਰਫ਼ਾ ਪ੍ਰਕਿਰਿਆ ਤਹਿਤ ਗੱਲਬਾਤ ਕਰੀਏ। ਅਸੀਂ ਗੱਲਬਾਤ ਰਾਹੀਂ ਹੱਲ ਚਾਹੁੰਦੇ ਹਾਂ। ਇਸ ਪ੍ਰਕਿਰਿਆ ਲਈ ਵਚਨਬੱਧ ਹਾਂ।"

ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਗੋਖਲੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਿਸ਼ਾ ਵੱਲ ਕੋਸ਼ਿਸ਼ ਕੀਤੀ ਹੈ, ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੱਸਿਆ ਕਿ ਪਾਕਿਸਤਾਨ ਅੱਤਵਾਦ ਤੋਂ ਮੁਕਤ ਮਾਹੌਲ ਬਣਾਉਣ ਦੀ ਲੋੜ ਹੈ। ਫਿਲਹਾਲ ਅਸੀਂ ਅਜਿਹਾ ਹੁੰਦਾ ਨਹੀਂ ਦੇਖ ਰਹੇ, ਅਸੀਂ ਪਾਕਿਸਤਾਨ ਵਲੋਂ ਠੋਸ ਕਦਮ ਚੁੱਕੇ ਜਾਣ ਦੀ ਉਮੀਦ ਕਰਦੇ ਹਨ।"

ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹਿੱਸਾ ਲੈ ਰਹੇ ਹਨ ਪਰ ਉਨ੍ਹਾਂ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਕੋਈ ਦੁਵੱਲੀ ਮੁਲਾਕਾਤ ਨਹੀਂ ਹੋਣੀ ਹੈ।

ਭਾਰਤ ਦੇ ਨਾਲ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ- ਇਮਰਾਨ ਖਾਨ

ਹਾਲਾਂਕਿ ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਸੰਮੇਲਮ ਦੌਰਾਨ ਇੱਕੋ ਥਾਂ ਮੌਜੂਦ ਹੋਣ ਦੇ ਬਾਵਜੂਦ ਇਮਰਾਨ ਅਤੇ ਮੋਦੀ ਨੇ ਕੋਈ ਗੱਲਬਾਤ ਨਹੀਂ ਕੀਤੀ।

ਬਿਸ਼ਕੇਕ ਵਿੱਚ ਸੰਮੇਲਨ ਦੌਰਾਨ ਰੂਸ ਦੀ ਇੱਕ ਖ਼ਬਰ ਏਜੰਸੀ ਸਪੂਤਨੀਕ ਦੇ ਸਵਾਲ 'ਤੇ ਕਿ ਕੀ ਇਸਲਾਮਾਬਾਦ ਨੇ ਭਾਰਤ ਨਾਲ ਸੁਲ੍ਹਾ-ਸਫ਼ਾਈ ਕਰਨ ਵਿਚ ਕਿਸੇ ਅੰਤਰਰਾਸ਼ਟਰੀ ਵਿਚੋਲਗੀ ਦੀ ਮੰਗ ਕੀਤੀ ਹੈ? ਕੀ ਰੂਸ, ਉਦਾਹਰਨ ਲਈ, ਅਜਿਹਾ ਵਿਚੋਲਾ ਬਣ ਸਕਦਾ ਹੈ?

ਇਸ 'ਤੇ ਇਮਰਾਨ ਖਾਨ ਨੇ ਕਿਹਾ, ''ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਦੀ ਤਲਾਸ਼ ਕਰ ਰਿਹਾ ਹੈ, ਕਿਉਂਕਿ ਪਾਕਿਸਤਾਨ ਦਾ ਵਿਸ਼ਵਾਸ ਹੈ ਕਿ ਤਰੱਕੀ ਸ਼ਾਂਤੀ ਨਾਲ ਆਉਂਦੀ ਹੈ। ਅਤੇ ਜਦੋਂ ਤੁਸੀਂ ਆਪਣੇ ਗੁਆਂਢੀਆਂ ਨਾਲ ਤਣਾਅ ਵਿੱਚ ਹੁੰਦੇ ਹੋ, ਇਹ ਮਨੁੱਖਾਂ 'ਤੇ ਖਰਚੇ ਜਾ ਸਕਣ ਲਈ ਸਾਧਨਾਂ ਨੂੰ ਭਟਕਾਉਂਦਾ ਹੈ। ਸਾਧਨ ਅਚਨਚੇਤੀ ਚੀਜ਼ਾਂ ਜਿਵੇਂ ਕਿ ਹਥਿਆਰਾਂ 'ਤੇ ਖਰਚੇ ਜਾਂਦੇ ਹਨ। ਅਤੇ ਇਸ ਲਈ ਅਸੀਂ ਸਾਰੇ ਗੁਆਂਢੀ ਦੇਸ਼ਾਂ ਖਾਸ ਕਰਕੇ ਭਾਰਤ ਦੇ ਨਾਲ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ।''

ਇਮਰਾਨ ਖਾਨ ਨੇ ਇੰਟਰਵਿਊ ਵਿੱਚ ਕਰਤਾਰਪਰੁ ਲਾਂਘੇ ਸਮੇਤ ਕਸ਼ਮੀਰ ਮੁੱਦੇ 'ਤੇ ਵੀ ਗੱਲਬਾਤ ਕੀਤੀ।

ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਨੂੰ ਬਹੁਤ ਫਾਇਦੇਮੰਦ ਦੱਸਿਆ।

ਮੋਦੀ ਨੇ ਟਵਿੱਟਰ 'ਤੇ ਲਿਖਿਆ ਹੈ, "ਸਾਡੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇੱਕ ਬਹੁਤ ਹੀ ਫਾਇਦੇ ਵਾਲੀ ਬੈਠਕ ਹੋਈ ਹੈ।"

ਸਾਡੀ ਬੈਠਕ ਵਿੱਚ ਭਾਰਤ-ਚੀਨ ਦੇ ਸਾਰੇ ਰਿਸ਼ਤਿਆਂ ਦੇ ਸਾਰੇ ਪਹਿਲੂਆਂ 'ਤੇ ਗੱਲਬਾਤ ਹੋਈ ਹੈ। ਸਾਡੇ ਦੇਸ਼ਾਂ ਦੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਸੁਧਾਰਨ ਲਈ ਸਾਨੂੰ ਮਿਲ ਕੇ ਕੰਮ ਕਰਨਾ ਪਵੇਗਾ।"

ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਸ਼ੀ ਜਿਨਪਿੰਗ ਨੂੰ ਅਗਲੀ ਗੈਰ-ਰਸਮੀ ਮੁਲਾਕਾਤ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਸਿਆ ਕਿ ਉਹ ਇਸ ਸਾਲ ਭਾਰਤ ਆਉਣ ਲਈ ਤਿਆਰ ਹਨ।"

Share on Google Plus

About Ravi

0 comments:

Post a Comment