ਕੈਪਟਨ ਨੂੰ ਬਾਦਲ ਦੀ ਫੋਟੋ ਤੋਂ ਤਕਲੀਫ, ਗਰੀਬਾਂ ਦਾ ਰਾਸ਼ਨ-ਪਾਣੀ ਬੰਦ?

ਸੂਬਾ ਸਰਕਾਰ ਵੱਲੋਂ ਨੀਲੇ ਰਾਸ਼ਨ ਕਾਰਡ ਰੱਦ ਕਰਨ ਖ਼ਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਬਠਿੰਡਾ ਵਿੱਚ ਲੋਕਾਂ ਨੇ ਬੰਦ ਹੋਏ ਰਾਸ਼ਨ ਕਾਰਡ ਫੜ ਕੇ, ਹੱਥਾਂ ਵਿੱਚ ਖਾਲੀ ਬਾਟੇ ਲੈ ਤੇ ਫਟੇ-ਪੁਰਾਣੇ ਲੀਰਾਂ ਵਾਲੇ ਕੱਪੜੇ ਪਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਲੀਡਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਭ ਤੋਂ ਬਠਿੰਡਾ ਸ਼ਹਿਰ ਵਿੱਚ 48 ਹਜ਼ਾਰ ਕਾਰਡ ਬਣਾਏ ਗਏ ਸੀ।

ਬਾਦਲ ਸਰਕਾਰ ਵੱਲੋਂ ਗਰੀਬਾਂ ਲਈ ਆਟਾ-ਦਾਲ ਸਕੀਮ ਦੇ ਤਹਿਤ ਉਸ ਨੂੰ ਬੰਦ ਕਰਵਾਇਆ ਗਿਆ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ ਵਿੱਚ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਜਿਸ ਕਰਕੇ ਲੋਕ ਤਰਾਹ-ਤਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਕਣਕ ਤੇ ਦਾਲ ਤਾਂ ਕੀ ਦੇਣੀਆਂ ਸੀ, ਖੰਡ-ਘਿਓ, ਚਾਹ-ਪੱਤੀ ਤੇ ਸਾਬਣ ਦੇਣ ਦਾ ਕੀਤਾ ਵਾਅਦਾ ਵੀ ਨਾ ਪੁਗਾਇਆ ਤੇ ਜੋ ਸਾਨੂੰ ਮਿਲਦਾ ਸੀ ਉਹ ਵੀ ਬੰਦ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਲੋਕਾਂ ਨੂੰ ਸੜਕਾਂ ਉੱਤੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਡ 'ਤੇ ਲੱਗੀ ਹੋਈ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਤੋਂ ਤਕਲੀਫ ਹੈ ਤਾਂ ਉਹ ਕਾਰਡ ਤੋਂ ਬਾਦਲ ਦੀ ਫੋਟੋ ਹਟਾ ਦੇਣ, ਪਰ ਲੋਕਾਂ ਨੂੰ ਰਾਸ਼ਨ ਤੋਂ ਵਾਂਝਿਆਂ ਨਾ ਕੀਤਾ ਜਾਏ।

Share on Google Plus

About Ravi

0 comments:

Post a Comment