ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਫ਼ਿਲਮ ਬਾਹੂਬਲੀ ਦੀ ਅਦਾਕਾਰਾ ਤਮੰਨਾ ਭਾਟੀਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ:ਅੰਮ੍ਰਿਤਸਰ : ਬਾਹੂਬਲੀ ਫ਼ਿਲਮ ਦੀ ਅਦਾਕਾਰਾ ਤਮੰਨਾ ਭਾਟੀਆ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਹੈ।

ਦੱਸਣਯੋਗ ਹੈ ਕਿ ਸਾਊਥ ਦੀਆਂ ਫਿਲਮਾਂ ‘ਚ ਆਪਣੀ ਧਾਕ ਜਮਾਉਣ ਤੋਂ ਬਾਅਦ ਤਮੰਨਾ ਭਾਟੀਆ ਨੇ ਅਜੈ ਦੇਵਗਨ ਦੀ ਫਿਲਮ ‘ਹਿੰਮਤਵਾਲਾ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ‘ਬਾਹੂਬਲੀ’ ‘ਚ ਤਮੰਨਾ ਦੀ ਖੂਬ ਤਾਰੀਫ ਕੀਤੀ ਗਈ।

ਦੱਸ ਦਈਏ ਕਿ ‘ਬਾਹੂਬਲੀ’ ‘ਚ ਤਮੰਨਾ ਭਾਟੀਆ ਨੇ ਅਵੰਕਿਤਾ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ। ਤਮਿਲ ਫਿਲਮ ‘ਚਾਰੂਲਤਾ’ ਲਈ ਉਨ੍ਹਾਂ ਨੂੰ ਫਿਲਮਕਾਰ ਐਵਾਰਡ ਵੀ ਮਿਲ ਚੁੱਕਾ ਹੈ।

Share on Google Plus

About Ravi

0 comments:

Post a Comment