ਮਮਤਾ ਬੈਨਰਜੀ ਨੇ ਵੋਟਿੰਗ ਮਸ਼ੀਨਾਂ 'ਤੇ ਉਠਾਏ ਸਵਾਲ

ਕੋਲਕਾਤਾ, 3 ਜੂਨ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ 'ਚ ਇਸਤੇਮਾਲ ਹੋਈਆਂ ਵੋਟਿੰਗ ਮਸ਼ੀਨਾਂ 'ਤੇ ਸਵਾਲ ਉਠਾਉਂਦਿਆਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਹੋ ਕਿ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦੀ ਮੰਗ ਕਰਨ।


ਮਮਤਾ ਨੇ ਕਿਹਾ ਕਿ ਵੋਟਿੰਗ ਮਸ਼ੀਨਾਂ (ਈ. ਵੀ. ਐਮਜ਼.) ਬਾਰੇ ਵੇਰਵੇ ਪਤਾ ਕਰਨ ਲਈ ਇਕ ਤੱਥ ਜਾਂਚ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਚੋਣਾਂ 'ਚ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਹਾਰ ਦੀ ਸਮੀਖ਼ਿਆ ਕਰਨ ਲਈ ਪਾਰਟੀ ਦੇ ਵਿਧਾਇਕਾਂ ਅਤੇ ਸੂਬੇ ਦੇ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਮਮਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਲੋਕਤੰਤਰ ਨੂੰ ਬਚਾਉਣਾ ਪਵੇਗਾ।

ਸਾਨੂੰ ਮਸ਼ੀਨਾਂ ਨਹੀਂ ਚਾਹੀਦੀਆਂ, ਅਸੀਂ ਬੈਲੇਟ ਪੇਪਰ ਪ੍ਰਣਾਲੀ ਵੱਲ ਵਾਪਸੀ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਕ ਮੁਹਿੰਮ ਸ਼ੁਰੂ ਕਰਾਂਗੇ, ਜਿਸ ਦੀ ਸ਼ੁਰੂਆਤ ਬੰਗਾਲ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀ ਧਿਰ ਦੀਆਂ 23 ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਬੈਲੇਟ ਪੇਪਰ ਵੱਲ ਵਾਪਸੀ ਦੀ ਮੰਗ ਕਰਨ ਨੂੰ ਕਹਾਂਗੀ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਨੇ ਵੀ ਵੋਟਿੰਗ ਮਸ਼ੀਨਾਂ 'ਤੇ ਪਾਬੰਦੀ ਲਗਾਈ ਹੈ।

ਮਮਤਾ ਨੇ ਚੋਣਾਂ ਜਿੱਤਣ ਲਈ ਭਾਜਪਾ 'ਤੇ ਪੈਸੇ, ਤਾਕਤ, ਸੰਸਥਾਵਾਂ, ਮੀਡੀਆ ਤੇ ਸਰਕਾਰ ਦੇ ਇਸਤੇਮਾਲ ਕਰਨ ਦਾ ਦੋਸ਼ ਲਾਇਆ। ਮਮਤਾ ਨੇ ਕਿਹਾ ਕਿ ਭਾਜਪਾ ਸੂਬੇ 'ਚ ਖੱਬੇ ਪੱਖੀ ਪਾਰਟੀਆਂ ਕਰਕੇ 18 ਸੀਟਾਂ ਜਿੱਤਣ 'ਚ ਕਾਮਯਾਬ ਹੋਈ।
Share on Google Plus

About Ravi

0 comments:

Post a Comment