ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ ਨੂੰ ਹਾਂਗਕਾਂਗ 'ਚ ਝਟਕਾ

ਨਾਭਾ ਜੇਲ੍ਹ ਬਰੇਕ ਦੇ ਮਾਸਟਰਮਾਈਂਡਰ ਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਰੋਮੀ ਦੀ ਹਵਾਲਗੀ ਦੀ ਆਗਿਆ ਦੇ ਦਿੱਤੀ ਹੈ। ਹਣ ਪੰਜਾਬ ਪੁਲਿਸ ਉਸ ਨੂੰ ਭਾਰਤ ਲੈ ਕੇ ਆਏਗੀ।


ਚੰਡੀਗੜ੍ਹ: ਨਾਭਾ ਜੇਲ੍ਹ ਬਰੇਕ ਦੇ ਮਾਸਟਰਮਾਈਂਡਰ ਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਰੋਮੀ ਦੀ ਹਵਾਲਗੀ ਦੀ ਆਗਿਆ ਦੇ ਦਿੱਤੀ ਹੈ। ਹਣ ਪੰਜਾਬ ਪੁਲਿਸ ਉਸ ਨੂੰ ਭਾਰਤ ਲੈ ਕੇ ਆਏਗੀ।

ਦਰਅਸਲ ਪੰਜਾਬ ਪੁਲਿਸ ਨੇ ਹਾਂਗਕਾਂਗ ਦੀ ਅਦਾਲਤ ਤੋਂ ਪੰਜਾਬ ਰੋਮੀ ਦੀ ਹਵਾਲਗੀ ਦੀ ਮਨਜ਼ੂਰੀ ਮੰਗੀ ਸੀ। ਹੁਣ ਰੋਮੀ ਖਿਲਾਫ ਹਾਂਗਕਾਂਗ ਦੀ ਅਦਾਲਤ ਦਾ ਫੈਸਲਾ ਪੰਜਾਬ ਪੁਲਿਸ ਦੇ ਹੱਕ ਵਿੱਚ ਆਇਆ ਹੈ। ਅਦਾਲਤ ਨੇ ਪੰਜਾਬ ਪੁਲਿਸ ਵੱਲੋਂ ਮੰਗੀ ਗਈ ਰੋਮੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪੰਜਾਬ ਪੁਲਿਸ ਵੱਲੋਂ ਰੋਮੀ ਖ਼ਿਲਾਫ਼ 20 ਦੋਸ਼ ਲਾਏ ਗਏ ਸਨ ਜਿਸ ਵਿੱਚੋਂ ਅਦਾਲਤ ਨੇ 18 'ਤੇ ਮੋਹਰ ਲਾ ਦਿੱਤੀ ਹੈ। ਹਾਂਗਕਾਂਗ ਦੀ ਅਦਾਲਤ ਨੇ ਰੂਮੀ ਦੀ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਰੋਮੀ ਕੋਲ ਕਾਨੂੰਨੀ ਤੌਰ 'ਤੇ ਅਗਲੇ 30 ਦਿਨ ਹਨ। ਜੇਕਰ ਉਹ ਉਪਰਲੀ ਅਦਾਲਤ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੇ ਹਨ ਤਾਂ ਮਾਮਲਾ ਹੋਰ ਲਟਕ ਸਕਦਾ ਹੈ।

ਯਾਦ ਰਹੇ ਫਰਵਰੀ 2018 ਵਿੱਚ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਰੋਮੀ ਦੀ ਹਵਾਲਗੀ ਮੰਗੀ ਗਈ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਰੋਮੀ ਦਾ ਨਾਂ ਮੁੱਖ ਦੋਸ਼ੀਆਂ ਵਿੱਚ ਆਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।
Share on Google Plus

About Ravi

0 comments:

Post a Comment