ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਦੀ ਕੀਮਤਾਂ ਨੇ ਫੜੀ ਰਫਤਾਰ, 16 ਦਿਨਾਂ ਵਿਚ ਤੀਜੀ ਵਾਰ ਹੋਇਆ ਵਾਧਾ

ਘਰੇਲੂ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ‘ਚ ਵਾਧੇ ਨਾਲ ਇੱਕ ਵਾਰ ਫੇਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਲੱਗੀ ਹੈ।

ਕੱਚੇ ਤੇਲ ਦੀ ਕੀਮਤ (Crude oil price) ਕਈ ਵਾਰੀ ਸੁਸਤ ਹੋ ਜਾਂਦੀ ਹੈ, ਕਈ ਵਾਰ ਰੇਂਗਣ ਲੱਗ ਜਾਂਦੀ ਹੈ। ਵਿਸ਼ਵਵਿਆਪੀ ਤੇਲ ਬਾਜ਼ਾਰ (International oil market)  ਵਿਚ ਪਿਛਲੇ ਕੁਝ ਦਿਨਾਂ ਤੋਂ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਅੱਜ ਘਰੇਲੂ ਬਜ਼ਾਰ (Domestic Market) ਵਿਚ ਵੀ ਦੇਖਣ ਨੂੰ ਮਿਲਿਆ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਨੂੰ ਕੱਲ੍ਹ ਦੇ ਮੁੱਲ ‘ਤੇ ਛੱਡ ਦਿੱਤਾ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 13 ਪੈਸੇ ਦਾ ਵਾਧਾ ਕੀਤਾ ਗਿਆ। ਇਸ ਤੋਂ ਪਹਿਲਾਂ ਕੱਲ੍ਹ ਦੋਵੇਂ ਤੇਲ ਦੀਆਂ ਕੀਮਤਾਂ ਇਕੋ ਜਿਹੀਆਂ ਸੀ।

ਮੈਟਰੋ ਸ਼ਹਿਰਾਂ ਵਿੱਚ ਅੱਜ ਦੇ ਰੇਟ:

ਪਰਸੋਂ ਦਿੱਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸਦੇ ਨਾਲ ਹੀ, ਦਿੱਲੀ ਵਿੱਚ ਡੀਜ਼ਲ ਦੀ ਕੀਮਤ 81.18 ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ. ਦਿੱਲੀ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ਜਿਥੇ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਵਿਕਦਾ ਹੈ।

ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦਾ ਕੰਟਰੋਲ ਹਟਾ ਲੈਣ ਤੋਂ ਬਾਅਦ ਪੈਟਰੋਲ ਕੰਪਨੀਆਂ ਕੋਲ ਤੇਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਆ ਗਿਆ ਹੈ। ਇਸ ਤੋਂ ਬਾਅਦ ਰੋਜ਼ਾਨਾ ਸਵੇਰੇ 6 ਵਜੇ ਦੀ ਕੀਮਤ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ।

ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਤੁਸੀਂ ਐਸਐਮਐਸ ਦੁਆਰਾ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗ੍ਰਾਹਕ ਆਰਐਸਪੀ ਨੂੰ 9224992249 ਤੇ ਲਿਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਬੀਪੀਸੀਐਲ ਉਪਭੋਗਤਾ ਆਰਐਸਪੀ ਲਿਖ ਕੇ 9223112222 ਤੇ ਜਾਣਕਾਰੀ ਭੇਜ ਸਕਦੇ ਹਨ। ਉਧਰ ਐਚਪੀਸੀਐਲ ਉਪਭੋਗਤਾ ਐਚਪੀਪ੍ਰਾਇਸ ਨੂੰ ਲਿਖ ਕੇ ਅਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।
Share on Google Plus

About Ravi

0 comments:

Post a Comment